Friday, February 27, 2026

2018 ਦੋਰਾਨ ਮਾਨਸਾ ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ `ਚ ਮਿਲੀ ਵੱਡੀ ਕਾਮਯਾਬੀ – ਐਸ.ਐਸ.ਪੀ ਮਨਧੀਰ ਸਿੰਘ

ਭੀਖੀ/ ਮਾਨਸਾ, 20 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ ) – ਸਾਲ-2018 ਦੌਰਾਨ ਮਾਨਸਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ Mandhir Singh SSPਵੱਡੀ ਸਫਲਤਾ ਹਾਸਲ ਹੋਈ ਹੈ।ਮਾਨਸਾ ਪੁਲਿਸ ਵਲੋ ਸਾਲ 2018 ਦੋਰਾਨ ਨਸ਼ਾ ਵਿਰੋਧੀ ਮੁਹਿੰਮ ਤਹਿਤ 253 ਮੁਕੱਦਮੇ ਦਰਜ ਕਰਕੇ 338 ਕਥਿਤ ਦੋਸ਼ੀਆ ਨੂੰ ਕਾਬੂ ਕਰ ਕੇ ਉਨਾਂ ਪਾਸੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ
       ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਦੱਸਿਆ ਕਿ ਜਿਲਾ ਮਾਨਸਾ ਪੁਲਿਸ ਵਲੋ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਾਲ 2018 ਦੋਰਾਨ ਐਨ.ਡੀ.ਪੀ.ਐਸ ਐਕਟ ਦੇ ਤਹਿਤ 253 ਮੁਕੱਦਮੇ ਦਰਜ਼ ਕਰਕੇ 338 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋ 2 ਕਿਲੋੋ 156 ਗ੍ਰਾਮ ਹੈਰੋਇਨ, 8 ਕਿਲੋ 845 ਗ੍ਰਾਮ ਅਫੀਮ, 6 ਕੁਇੰਟਲ 47 ਕਿਲੋ 700 ਗ੍ਰਾਮ ਭੁੱਕੀ ਚੂਰਾ ਪੋਸਤ, 25 ਗ੍ਰਾਮ ਸਮੈਕ, 109179 ਨਸ਼ੀਲੀਆ ਗੋਲੀਆ, 243 ਨਸ਼ੀਲੀਆਂ ਸੀਸ਼ੀਆ ਸੀਰਪ, 20 ਗ੍ਰਾਮ ਸੁਲਫਾ, 5 ਕਿਲੋੋ 910 ਗ੍ਰਾਮ ਗਾਂਜਾ ਅਤੇ 1 ਕਿਲੋੋਗ੍ਰਾਮ ਭੰਗ ਬਰਾਮਦ ਕੀਤੀ ਗਈ ਹੈ।ਉਨਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਆਬਕਾਰੀ ਐਕਟ ਤਹਿਤ 677 ਮੁਕੱਦਮੇ ਦਰਜ ਕਰਕੇ 771 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਪਾਸੋ 13 ਚਾਲੂ ਭੱਠੀਆ, 6235 ਕਿਲੋ ਲਾਹਣ, 451 ਲੀਟਰ 900 ਮਿਲੀਲੀਟਰ ਸ਼ਰਾਬ ਨਜਾਇਜ, 36966 ਲੀਟਰ 470 ਮਿਲੀਲੀਟਰ ਸ਼ਰਾਬ ਠੇਕਾ ਬਰਾਮਦ ਕੀਤੀ ਹੈ।
       ਮਨਧੀਰ ਸਿੰਘ ਨੇ ਦੱਸਿਆ ਅਸਲਾ ਐਕਟ ਤਹਿਤ 4 ਮੁਕੱਦਮੇ ਦਰਜ਼ ਕਰਕੇ 4 ਪੁਰਸ਼ਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 5 ਪਿਸਤੌਲ ਅਤੇ 11 ਕਾਰਤੂਸਾਂ ਦੀ ਬਰਾਮਦ ਕੀਤੇ ਹਨ ਅਤੇ ਜੂਆ ਐਕਟ ਤਹਿਤ 82 ਮੁਕੱਦਮੇ ਦਰਜ਼ ਕਰਕੇ 109 ਵਿਆਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 1,79,832/-ਰੁ: ਦੀ ਨਕਦੀ ਬਰਾਮਦ ਕੀਤੀ ਹੈ।  
ਐਸ.ਐਸ.ਪੀ ਮਨਧੀਰ ਸਿੰਘ ਨੇ ਦੱਸਿਆ ਸਾਲ-2018 ਦੌਰਾਨ ਮਾਨਸਾ ਜਿਲਾ ਵਿੱਚ ਕੁੱਲ 1967 ਮੁਕੱਦਮੇ ਦਰਜ਼ ਹੋਏ ਹਨ, ਜਿਹਨਾਂ ਵਿੱਚੋ ਖਾਸ ਤੌਰ ਤੇ ਕਤਲ ਦੇ 21 ਮੁਕੱਦਮੇ, ਇਰਾਦਾ ਕਤਲ ਦੇ 22 ਮੁਕੱਦਮੇ, ਸੱਟਾਂ ਦੇ 99 ਮੁਕੱਦਮੇ,  ਲੁੱਟ-ਖੋੋਹ ਦੇ 3 ਮੁਕੱਦਮੇ, ਅ/ਧ 382 : ਦੇ 4 ਮੁਕੱਦਮੇ,  ਸੰਨ ਚੋਰੀ ਦੇ 49 ਮੁਕੱਦਮੇ, ਆਮ ਚੋਰੀ ਦੇ 98 ਮੁਕੱਦਮੇ,  ਬਲਾਤਕਾਰ ਦੇ 47 ਮੁਕੱਦਮੇ, ਕਿਡਨੈਪਿਗ (363/366 ) ਦੇ 16 ਮੁਕੱਦਮੇ ਅਤੇ ਧੋੋਖਾਧੜੀ (420 ਦੇ 72 ਮੁਕੱਦਮੇ ਦਰਜ਼ ਰਜਿਸਟਰ ਹੋਏ ਹਨ।ਇਸੇ ਸਾਲ ਦੌਰਾਨ ਮਾਲ ਵਿਰੁੱਧ ਅਪਰਾਧ ਦੇ ਕੁੱਲ 167 ਉਕਤ ਦਰਜ਼ ਮੁਕੱਦਮਿਆਂ `ਚ 180 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 81,52,700/-ਰੁ: ਦੇ ਮਾਲ ਦੀ ਬਰਾਮਦਗੀ ਕਰਵਾਈ ਗਈ ਹੈ।ਉਨਾਂ ਦੱਸਿਆ ਕਿ ਅੰਨੇ ਕਤਲ ਦੇ ਕੁੱਲ 3 ਮੁਕੱਦਮੇ ਦਰਜ਼ ਹੋਏ ਸਨ ਜੋੋ ਕੁੱਝ ਘੰਟਿਆਂ ਵਿੱਚ ਹੀ ਟਰੇਸ ਕੀਤੇ ਗਏ ਹਨ ਅਤੇ  ਇਹਨਾਂ 3 ਦਰਜ਼ ਮੁਕੱਦਮਿਆਂ ਨੂੰ ਟਰੇਸ ਕਰਕੇ 17 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਰਸ਼ਾਂ ਵਿਰੁੱਧ ਅਪਰਾਧ ਨੂੰ ਕਾਬੂ ਹੇਠ ਰੱਖਣ ਲਈ ਜੁਰਮ ਰੋਕੂ ਕਾਰਵਾਈ ਤਹਿਤ ਇਸ ਸਾਲ ਦੌਰਾਨ ਅ/ਧ 107/151 ਜ਼ਾਬਤਾ ਫੌਜਦਾਰੀ ਤਹਿਤ ਕੁੱਲ 1064 ਪੁਰਸ਼ਾਂ ਨੂੰ ਗ੍ਰਿਫਤਾਰ ਕਰਕੇ 231 ਪੁਰਸਾ ਨੂੰ ਪਾਬੰਦ ਜਮਾਨਤ ਨੇਕ ਚੱਲਣੀ ਕਰਾਇਆ ਗਿਆ ਹੈ ਅਤੇ ਅ/ਧ 82-83 ਜਾ:ਫੌ: ਤਹਿਤ ਕੁੱਲ 15 ਪੀ.ਓ ਭਗੋੜਿਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅ/ਧ 299 ਜਾ:ਫੌ: ਤਹਿਤ 25 ਭਗੌੜਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤਰਾਂ ਇਸ ਸਾਲ ਦੌਰਾਨ ਕੁੱਲ 40 ਪੀ.ਓ/ਭਗੌੜਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ
     ਐਸ.ਐਸ.ਪੀ ਮਨਧੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ-2018 ਦੌਰਾਨ ਪੀ.ਸੀ ਦੀਆਂ ਕੁੱਲ 6229 ਦਰਖਾਸਤਾਂ ਮੌਸੂਲ ਹੋਈਆ ਹਨ, ਜਿੰਨਾਂ ਵਿੱਚੋਂ 5097 ਦਰਖਾਸਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੀਆਂ 1132 ਦਰਖਾਸਤਾ ਪੜਤਾਲ ਅਧੀਨ ਹਨ।ਪੰਜਾਬ ਪੁਲਿਸ ਹੈਲਪ ਲਾਈਨ-181 ਜੋ ਮਿਤੀ 26-08-2013 ਨੂੰ ਸ਼ੁਰੂ ਹੋਈ ਸੀ, ਤਹਿਤ ਇਸ ਸਾਲ-2018 ਦੌਰਾਨ ਕੁੱਲ 3796 ਦਰਖਾਸ਼ਤਾਂ ਮੌਸੂਲ ਹੋਈਆ, ਜਿੰਨਾਂ ਵਿੱਚਂੋ 3757 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਦੀਆਂ 39 ਦਰਖਾਸ਼ਤਾਂ ਅੰਦਰ ਮਿਆਦ ਪੜਤਾਲ ਅਧੀਨ ਹਨ। ਇਸਤੋ ਇਲਾਵਾ ਹਿਊਮਨ ਰਾਈਟਸ ਕਮਿਸ਼ਨ ਵੁਮੈਨ ਕਮਿਸ਼ਨ, ਐਸ.ਸੀ/ਐਸ.ਟੀ ਕਮਿਸ਼ਨ ਅਤੇ ਐਨ.ਆਰ.ਆਈ ਕਮਿਸ਼ਨ ਨਾਲ ਸਬਧਤ ਕੁੱਲ 258 ਦਰਖਾਸਤਾ ਮੌਸੂਲ ਹੋਈਆਂ, ਜਿਹਨਾਂ ਵਿਚੋਂ 228 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਬਾਕੀ 30 ਦਰਖਾਸਤਾਂ ਪੜਤਾਲ ਅਧੀਨ ਹਨ।ਜਿਹਨਾਂ ਦਾ ਵੀ ਜਲਦੀ ਹੀ ਅੰਦਰ ਮਿਆਦ ਨਿਪਟਾਰਾ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਾਲ-2018 ਦੌਰਾਨ ਕੁੱਲ 12763 ਪਾਸਪੋਰਟ ਦੇ ਫਾਰਮ ਮੌਸੂਲ ਹੋਏ ਹਨ, ਜੋੋ ਸਾਰੇ ਹੀ ਬਾਅਦ ਤਸਦੀਕ ਵਾਪਸ ਭੇਜੇ ਗਏ ਹਨ।ਪੁਲਿਸ ਕਲੀਅਰੈਂਸ ਸਰਟੀਫਿਕੇਟ ਕੁੱਲ 737 ਮੌਸੂਲ ਹੋਏ, ਜੋੋ ਵੀ ਸਾਰੇ ਹੀ ਬਾਅਦ ਪੜਤਾਲ ਵਾਪਸ ਭੇਜੇ ਗਏ ਹਨ।ਇਸੇ ਤਰਾਂ ਹੀ ਤਸਦੀਕ ਸਰਵਿਸ ਵੈਰੀਫਿਕੇਸ਼ਨ ਵੱਖ-ਵੱਖ ਵਿਭਾਗਾਂ ਵੱਲੋਂ 1279 ਮੌਸੂਲ ਹੋਏ, ਜੋੋ ਵੀ ਸਾਰੇ ਹੀ ਬਾਅਦ ਤਸਦੀਕ ਵਾਪਸ ਭੇਜੇ ਗਏ ਹਨ।ਪਾਸਪੋਰਟ ਵੈਰੀਫਿਕੇਸ਼ਨਾਂ ਦੀ ਤਸਦੀਕ 21 ਦਿਨਾਂ ਅਦਰ ਮੁਕੰਮਲ ਕਰਨੀ ਯਕੀਨੀ ਬਣਾਈ ਗਈ ਹੈ ਅਤੇ ਆਰ.ਟੀ.ਆਈ ਐਕਟ ਤਹਿਤ ਸਾਲ-2018 ਦੌਰਾਨ ਸੂਚਨਾਂ ਪ੍ਰਾਪਤ ਕਰਨ ਸਬਧੀ ਕੁੱਲ 1222 ਦਰਖਾਸਤਾਂ ਮੌਸੂਲ ਹੋਈਆਂ, ਜਿਹਨਾ ਵਿੱਚਂੋ 1198 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਬਾਕੀ ਦੀਆਂ 24 ਦਰਖਾਸਤਾਂ ਦਾ ਨਿਪਟਾਰਾ ਵੀ ਅੰਦਰ ਮਿਆਦ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply