Thursday, November 12, 2026

ਆਟੋ ਤੇ ਇਨੋਵਾ ਕਾਰ ਦੀ ਟੱਕਰ ਹੋਣ ਨਾਲ ਵਾਪਰਿਆ ਵੱਡਾ ਹਾਦਸਾ – 7 ਗੰਭੀਰ ਜਖਮੀ

ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ-ਦਿੱਲੀ ਹਾਈਵੇ `ਤੇ ਪੈਂਦੇ ਪਿੰਡ ਮਾਨਾਵਾਲਾ ਕਲਾਂ ਦੇ ਕਰੀਬ ਇੱਕ ਆਟੋ ਤੇ PUNJ2001201915ਇਨੋਵਾ ਕਾਰ ਦੀ ਟੱਕਰ ਹੋ ਜਾਣ ਨਾਲ ਵਾਪਰੇ ਵੱਡੇ ਹਾਦਸੇ `ਚ 7 ਗੰਭੀਰ ਜਖਮੀ ਹੋ ਗਏ।ਮਿਲੀ ਜਾਣਕਾਰੀ ਦੌਰਾਨ ਆਟੋ ਵਿਚ 7 ਦੇ ਕਰੀਬ ਸਵਾਰੀਆਂ ਬੈਠੀਆਂ ਸਨ, ਜਿੰਨਾਂ ਨੂੰ 108 ਐਮਬੂਲੈਂਸ ਦੀ ਮਦਦ ਨਾਲ ਨੇੜੇ ਦੇ ਸਿਹਤ ਕੇਂਦਰ `ਚ ਦਾਖ਼ਲ ਕਰਵਾਇਆ ਗਿਆ।ਦੋ ਜਖਮੀਆਂ ਨੂੰ ਮੁੱਢਲੇ ਇਲਾਜ਼ ਦੌਰਾਨ ਛੁੱਟੀ ਦੇ ਦਿੱਤੀ ਗਈ, ਜਦਕਿ 5 ਵਿਅਕਤੀਆਂ ਨੂੰ ਸਿਰ `ਤੇ ਗੰਭੀਰ ਸੱਟਾਂ ਲੱਗਣ ਕਰ ਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ `ਚ ਭੇਜ ਦਿੱਤਾ ਗਿਆ।
ਆਟੋ ਚਾਲਕ ਦੇਵ ਸਿੰਘ ਪਿੰਡ ਦੇਵੀਦਾਸ ਪੁਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਪਿੰਡ ਮਾਨਾਵਾਲਾ ਕਲਾਂ ਦੇ ਅੱਡੇ ਤੇ ਉਤਾਰਨ ਲਈ ਜਦ ਆਟੋ ਖੜਾ ਕਰਕੇ ਜੰਡਿਆਲੇ ਵੱਲ ਜਾਣ ਲੱਗਾ ਤਾਂ ਇਕ ਤੇਜ ਰਫਤਾਰ ਇਨੋਵਾ ਕਾਰ ਨੇ ਉਸ ਦੇ ਆਟੋ ਦੇ ਪਿੱਛੇ ਟੱਕਰ ਮਾਰ ਦਿੱਤੀ।ਹਾਦਸੇ ਦੇ ਜਖਮੀਆਂ ਦਾ ਹਾਲ ਜਾਣਨ ਲਈ ਪਹੁੰਚੇ ਭਾਰਤ ਸੰਵਿਧਾਨ ਮਿਸ਼ਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਆਟੋ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਲਾਟੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨੋਵਾ ਚਲਾ ਰਹੇ ਡਰਾਈਵਰ ਕੋਲੋ ਜਖਮੀਆਂ ਦੇ ਇਲਾਜ਼ ਲਈ ਤੇ ਆਟੋ ਦੇ ਹੋਏ ਨੁਕਸਾਨ ਦਾ ਮੁਆਵਜਾ ਦਵਾਇਆ ਜਾਵੇ।ਇਸ ਸਬੰਧੀ ਮੌਕੇ `ਤੇ ਪਹੁੰਚੇ ਦੋਬੁਰਜੀ ਚੌਕੀ ਦੇ ਇੰਚਾਰਜ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …

Leave a Reply