Friday, August 28, 2026

ਅਪਾਹਜਾਂ ਦੀ ਸਮਾਜਿਕ ਸੁਰੱਖਿਆ ਲਈ ਬਣੇ ਕਾਨੂੰਨ ਨੂੰ ਸਰਕਾਰ ਤੁਰੰਤ ਲਾਗੂ ਕਰੁੇ ਹਰਭਜਨ ਸਿੰਘ

PPN03091401ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਪੰਜਾਬ ਅੰਦਰ ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਅਤੇ ਸਮਾਜ ਦਾ ਧਿਆਨ ਖਿੱਚਣ ਲਈ ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਨੇ ਜੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਪੂਰੇ ਦੇਸ਼ ਭਰ ਵਿਵਿੱਚ ਅੰਗਹੀਣ ਲੋਕਾਂ ਦੀ 80% ਆਬਾਦੀ ਗਰੀਬੀ ਦੀ ਰੇਖਾ ਤੋਂ ਹੇਠਲੇ ਪੱਧਰ ਦਾ ਜੀਵਨ ਬਸਰ ਕਰਨ ਲਈ ਮਜਬੂਰ ਹੈ। ਪਰੰਤੂ ਪਿਛਲੀਆਂ ਸਰਕਾਰਾਂ ਅਤੇ ਅੱਜ ਦੀ ਸਰਕਾਰ ਅਪਾਹਜਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਵੇਸਲੀਆਂ ਹੀ ਹਨ।ਇਹ ਲੋਕ ਅੱਜ ਹਾਸ਼ੀਏ ‘ਤੇ ਜਾ ਪਏ ਹਨ ਜਿਸ ਲਈ ਸਰਕਾਰਾਂ ਜਿੰਮੇਵਾਰ ਹਨ।ਉਨ੍ਹਾਂ ਸਮਾਜ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਅਪਾਹਜਾਂ ਦੀ ਸਮਾਜਿਕ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਤੁਰੰਤ ਲਾਗੂ ਕਰਕੇ ਐਸੋਸੀਏਸ਼ਨ ਸੂਬੇ ਭਰ ਵਿਵਿੱਚ ਜਾਗ੍ਰਿਤੀ ਮੁਹਿੰਮ ਤਹਿਤ ਸਮਾਜ ਦਾ ਧਿਆਨ ਖਿੱਚੇਗੀ। ਅੱਜ ਇਸ ਸਬੰਧੀ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਸਵ: ਰਮਿੰਦਰ ਸਿੰਘ ਬੁਲਾਰੀਆ ਪਾਰਕ ਵਿੱਚ ਬੁਲਾਈ ਗਈ ਜਿਸ ਵਿੱਚ ਤਸਬੀਰ ਸਿੰਘ ਗਿੱਲ, ਗੁਰਮੇਜ ਭੀਲੋਵਾਲ, ਸੰਤੋਸ਼ ਕੁਮਾਰੀ, ਸੁਖਬੀਰ ਕੌਰ, ਨਰਿੰਦਰ ਧਾਰੀਵਾਲ, ਹਰਪਾਲ ਕਲਾਨੌਰ, ਗੁਰਦੀਪ ਸਿੰਘ ਪਿੰਡੀਆਂ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹੋਰ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply