ਬਾਘਾ ਪੁਰਾਣਾ, 21 ਜਨਵਰੀ (ਪੰਜਾਬ ਪੋਸਟ – ਲੰਗੇਆਣਾ) – ਲੰਗੇਆਣਾ ਫਿਲਮ ਪ੍ਰੋਡਕਸ਼ਨ ਵੱਲੋਂ ਨਵੀਂ ਬਣਾਈ ਜਾ ਰਹੀ ਪੰਜਾਬੀ ਫੀਚਰ ਫਿਲਮ ‘ਕਰਮਾਂ ਵਾਲੀ ਮਾਂ’ ਜਿਸ ਦੇ ਲੇਖਕ ਸਾਧੂ ਰਾਮ ਲੰਗੇਆਣਾ ਅਤੇ ਇਸ ਦੇ ਡਾਇਰੈਕਟਰ ਅਤੇ ਨਿਰਦੇਸ਼ਕ ਪਵਨ.ਕੇ ਰਵੀ ਹਨ।ਫਿਲਮ ਦੀ ਸ਼ੂਟਿੰਗ ਦਾ ਸ਼ੁੱਭ ਮਹੂਰਤ ਪਿੰਡ ਲੰਗੇਆਣਾ ਪੁਰਾਣਾ ਵਿਖੇ ਹੋਇਆ। ਇਸ ਸਮੇਂ ਸਰਪੰਚ ਸੁਖਦੇਵ ਸਿੰਘ ਵੱਲੋਂ ਰਿਬਨ ਕੱਟਣ ਅਤੇ ਅਮਨ ਬਰਾੜ ਲੰਗੇਆਣਾ ਯੂ.ਐਸ.ਏ ਨੇ ਨਾਰੀਅਲ ਭੰਨਣ ਦੀ ਰਸਮ ਅਦਾ ਕੀਤੀ।ਕੋਆਪ੍ਰੇਟਿਵ ਸੁਸਾਇਟੀ ਪ੍ਰਧਾਨ ਜਗਰੂਪ ਸਿੰਘ, ਅਮਰਜੀਤ ਸਿੰਘ, ਗਮਦੂਰ ਸਿੰਘ, ਮੰਗਤ ਰਾਏ ਸ਼ਰਮਾਂ, ਰਿੰਕੂ ਸ਼ਰਮਾ, ਮਹਿੰਦਰਪਾਲ, ਨਿੱਕਾ ਧਾਲੀਵਾਲ, ਜੱਸਾ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।
ਫਿਲਮ ਦੇ ਲੇਖਕ ਸਾਧੂ ਰਾਮ ਲੰਗੇਆਣਾ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨਾਲ ਤਾਰ-ਤਾਰ ਹੁੰਦੇ ਜਾ ਰਹੇ ਇਨਸਾਨੀ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਉੱਪਰ ਤਿੱਖੀ ਚੋਟ ਕਰਦੀ ਹੋਈ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਦਿਆਂ ਸਮਾਜਿਕ ਕੁਰੀਤੀਆਂ ਤੋਂ ਬਚਣ ਦੀ ਪ੍ਰੇਰਨਾ ਦਿੰਦੀ ਹੈ।ਫਿਲਮ ਦੇ ਪੇਸ਼ਕਰਤਾ ਕੈਨੇਡੀਅਨ ਮੇਜ਼ਾ ਬਰਾੜ ਲੰਗੇਆਣਾ ਹਨ ਅਤੇ ਇਸ ਫਿਲਮ ਵਿੱਚ ਪਵਨ.ਕੇ ਰਵੀ, ਸਤਨਾਮ ਕੌਰ, ਜਸਵੀਰ ਭਲੂਰੀਆ, ਸਾਧੂ ਰਾਮ ਲੰਗੇਆਣਾ, ਹੈਪੀ ਲੋਗੋਵਾਲ, ਜੱਗੀ ਲੋਗੋਵਾਲ, ਅਮਰਜੀਤ ਸਿੰਘ ਮੁਕਤਸਰ, ਮਲਕੀਤ ਚੰਦ, ਵਿਕਾਸ ਰਿਸ਼ੀ, ਅਰਸ਼ਦੀਪ ਸ਼ਰਮਾ, ਸਤਨਾਮ ਸ਼ਰਮਾ, ਮੁਕੇਸ਼ ਸ਼ਰਮਾ, ਗੁਰਮੇਜ ਸਿੰਘ ਗੇਜ਼ਾ, ਬੇਅੰਤ ਬਰਾੜ, ਆਸ਼ੂ ਸ਼ਰਮਾ, ਦੀਪਕ ਸ਼ਰਮਾ ਆਦਿ ਵੱਲੋਂ ਵੱਖ-ਵੱਖ ਕਿਰਦਾਰ ਨਿਭਾਏ ਜਾ ਰਹੇ ਹਨ ਅਤੇ ਇਸ ਦੀ ਸ਼ੂਟਿੰਗ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਵੇਗੀ।ਸਮਾਜਿਕ ਮੁੱਦੇ ਨੂੰ ਉਭਾਰਦੀ ਇਹ ਫੀਚਰ ਫਿਲਮ ਜਲਦੀ ਹੀ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media