ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਬਕਾ ਆਰ.ਐਸ.ਐਸ ਪ੍ਰਚਾਰਕ ਤੇ ਪੱਤਰਕਾਰ ਕੇ.ਐਲ ਕਮਲੇਸ਼ ਨਮਿਤ ਰਸਮ ਕਿਰਿਆ
23 ਜਨਵਰੀ 2019 ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਕਮਲੇਸ਼ ਤੇ ਸੁਰਜ ਕਮਲੇਸ਼ ਨੇ ਦੱਸਿਆ ਕਿ ਉਨਾਂ ਦੇ ਪਿਤਾ ਕੇ.ਐਲ ਕਮਲੇਸ਼ (89) ਦਾ ਲੰਮੀ ਬਿਮਾਰੀ ਤੋਂ ਬਾਅਦ 12 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ।ਉਨਾਂ ਨਮਿਤ ਰਸਮ ਕਿਰਿਆ ਸਥਾਨਕ 100 ਫੁੱਟੀ ਰੋਡ ਸਥਿਤ ਕਰਨ ਪੈਲਸ ਵਿਖੇ 23 ਜਨਵਰੀ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 2.00 ਤੋਂ 3.00 ਵਜੇ ਤੱਕ ਹੋਵੇਗੀ।ਪੱਤਰਕਾਰ ਸਵ: ਕੇ.ਐਲ ਕਮਲੇਸ਼ ਆਪਣੇ ਪਿੱਛੇ ਦੋ ਬੇਟੇ ਤੇ ਤਿੰਨ ਬੇਟੀਆਂ ਤੋਂ ਇਲਾਵਾ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਆਦਿ ਦਾ ਪਰਿਵਾਰ ਛੱਡ ਗਏ ਹਨ, ਜਦਕਿ ਉਨਾਂ ਦੀ ਧਰਮ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media