ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਹਿੰਦੀ ਅਖਬਾਰ ਦੇ ਪੱਤਰਕਾਰ ਤੇ ਆਰ.ਐਸ.ਐਸ ਪ੍ਰਚਾਰਕ ਕੇ.ਐਲ ਕਮਲੇਸ਼ ਨਮਿਤ ਰਸਮ
ਕਿਰਿਆ ਸਥਾਨਕ ਈਸਟ ਮੋਟਨ ਨਗਰ ਇਲਾਕੇ ਦੇ ਇੱਕ ਪੈਲਸ ਵਿੱਚ ਹੋਈ।ਜਿਸ ਵਿੱਚ ਭਾਜਪਾ ਪ੍ਰਦੇਸ਼ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਸਪੀਕਰ ਪ੍ਰੋ: ਦਰਬਾਰੀ ਲਾਲ, ਕਾਂਗਰਸੀ ਸ਼ਹਿਰੀ ਪ੍ਰਧਾਨ ਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਭਾਜਪਾ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਆਦਿ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦਿਆਂ ਉਹਨਾਂ ਨੇ ਕੇ.ਐਲ ਕਮਲੇਸ਼ ਨੂੰ ਸਮਰਪਿਤ ਸੰਘ ਪ੍ਰਚਾਰਕ ਤੇ ਦ੍ਰਿੜ ਇਰਾਦੇ ਵਾਲੇ ਪੱਤਰਕਾਰ ਦੱਸਿਆ, ਜੋ ਸਭ ਦੇ ਸਤਿਕਾਰਤ ਸਨ।ਇਸ ਸਮੇਂ ਭਾਜਪਾ ਸ਼ਹਿਰੀ ਪ੍ਰਧਾਨ ਅਨੰਦ ਸ਼ਰਮਾ, ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ, ਰਾਮਗੜੀਆ ਭਾਈਚਾਰਾ ਆਗੂ ਤੇ ਉਦਯੋਗਪਤੀ ਖੁਸ਼ਵਿੰਦਰ ਸਿੰਘ ਸੰਧੂ, ਸਾਬਕਾ ਕੌਸਲਰ ਰਮਾ ਮਹਾਜਨ ਤੇ ਅਨੁਜ ਸਿੱਕਾ, ਮੋਹਿਤ ਮਹਾਜਨ, ਗੌਤਮ ਅਰੋੜਾ, ਸੰਘ ਪ੍ਰਚਾਰਕ ਰਾਮੇਸ਼ਵਰ, ਦਰਸ਼ਨ ਧੀਰ, ਸਾਬਕਾ ਸੰਘ ਸੰਚਾਲਕ ਜਗਦੀਸ਼, ਕਮਲ ਕਪੂਰ, ਰਮਨ ਸ਼ਰਮਾ, ਅਸ਼ੋਕ ਸੋਨੀ, ਓ.ਪੀ ਸੋਨੀ, ਸ਼ਿਵਾਲਾ ਕਮੇਟੀ ਪ੍ਰਧਾਨ ਪ੍ਰਾਣ ਪਾਲ ਚਤਰਥ, ਕਮਲ ਪਹਿਲਵਾਨ, ਪ੍ਰਭਦੀਪ ਸਿੰਘ ਚਾਵਲਾ, ਜਸਬੀਰ ਸਿੰਘ ਸੱਗੂ ਤੇ ਹੋਰ ਨਾਮਵਰ ਸਖਸ਼ੀਅਤਾਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ।ਮੰਚ ਦਾ ਸੰਚਾਲਨ ਅਸ਼ਵਨੀ ਸ਼ਰਮਾ ਨੇ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media