Tuesday, March 3, 2026

ਡੀ.ਏ.ਵੀ ਪਬਲਿਕ ਸਕੂਲ `ਚ ਲੱਗੀ ਸਾਲਾਨਾ ਕਲਾ ਪ੍ਰਦਰਸ਼ਨੀ

ਅੰਮ੍ਰਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਐਵਾਰਡੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ PUNJ2701201907ਦਿੱਲੀ ਦੇ ਸ਼ੁੱਭ ਅਸੀਸਾਂ ਸਦਕਾ ਅਤੇ ਸਕੂਲ ਦੀ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਕੈਂਟ ਬ੍ਰਾਂਚ ਵਿਖੇ ਸਾਲਾਨਾ ਕਲਾ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਆਈ.ਜੀ ਪੀ.ਏ.ਟੀ.ਐਸ ਪੰਜਾਬ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਉਨ੍ਹਾਂ ਨੇ ਬੱਚਿਆਂ ਵਲੋਂ ਫਾਲਤੂ ਵਸਤੂਆਂ ਤੋਂ ਬਣਾਈਆਂ ਗਈਆਂ ਕਲਾ-ਕਿਰਤੀਆਂ ਨੂੰ ਨੀਝ ਲਾ ਕੇ ਵੇਖਿਆ ਅਤੇ ਉਨ੍ਹਾਂ ਦੀ ਖੂਬ ਸ਼ਲਾਘਾ ਕੀਤੀ ।ਡੀ.ਏ.ਵੀ ਪਬਲਿਕ ਸਕੂਲ ਕੈਂਟ ਬ੍ਰਾਂਚ ਦੇ ਸਾਰਿਆਂ ਬੱਚਿਆਂ ਨੇ ਆਪਣੀ ਹੱਥੀਂ ਮਿਹਨਤ ਨਾਲ ਇਸ ਪ੍ਰਦਰਸ਼ਨੀ ਵਿੱਚ ਆਪਣਾ ਯੋਗਦਾਨ ਪਾਇਆ ।ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ “ਪਰਾਊਡ  ਟੂ ਬੀ ਐਨ ਇੰਡੀਅਨ” ਸੀ। ਇਸ ਦੇ ਦੁਆਰਾ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ- ਰਾਜਸਥਾਨ, ਪੱਛਮੀ- ਬੰਗਾਲ, ਕੇਰਲ, ਜੰਮੂ ਕਸ਼ਮੀਰ, ਅਸਮ, ਤਮਿਲਨਾਡੂ ਅਤੇ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਗਿਆ।PUNJ2701201908ਇਸ ਪ੍ਰਦਰਸ਼ਨੀ ਦੀ ਹਾਜ਼ਰ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਪ੍ਰਸ਼ੰਸਾ ਕੀਤੀ ।ਇਹਨਾਂ ਕਲਾ ਕਿਰਤੀਆਂ ਨਾਲਦੇਸ਼ ਦੇ ਵੱਖ-ਵੱਖ  ਸੂਬਿਆਂ ਦੇ ਮੁੱਖ ਆਕਰਸ਼ਨ ਕੇਂਦਰਾਂ ਜਿਵੇਂ- ਸ਼੍ਰੀ ਨਗਰ ਦੀ ਡਲ ਲੇਕ, ਰਾਜਸਥਾਨ ਦਾ ਹਵਾ ਮਹਿਲ, ਅਸਮ ਦਾ ਕਾਮਾਖਿਆ ਮੰਦਰ, ਕੇਰਲ ਦਾ ਬੈਕ ਵਾਟਰ, ਪੱਛਮੀ ਬੰਗਾਲ ਦਾ ਹਾਵੜਾ ਬ੍ਰਿਜ ਆਦਿ ਨੂੰ ਦਰਸਾਇਆ ਗਿਆ।
ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਕਈ ਵਿਸ਼ੇਸ਼ ਹਸਤੀਆਂ ਜਿਵੇਂ-ਸ਼੍ਰੀ ਸੁਦਰਸ਼ਨ ਕਪੂਰ ਜੀ,ਮਿਸਿਜ਼ ਬੇਦੀ(ਐਲ. ਐਮ .ਸੀ . ਮੈਂਬਰ),ਡਾ. ਅੰਜਨਾ ਗੁਪਤਾ ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਮਨੋਜ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਸਕੂਲ ਭਿੱਖੀਵਿੰਡ  ਨੇ ਸ਼ਿਰਕਤ ਕੀਤੀ। ਸਕੂਲ ਦੇ ਰਿਜ਼ਨਲ ਡਾਇਰੈਕਟਰ ਡਾ. ਨੀਲਮ ਕਾਮਰਾ ਅਤੇ ਸਕੂਲ ਦੇ ਮੈਨੇਜਰ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ, ਅੰਮ੍ਰਿਤਸਰ ਨੇ ਵੀ ਬੱਚਿਆਂ ਦੇ ਅਣਥੱਕ ਯਤਨਾਂ ਦੀ ਖੂਬ ਸ਼ਲਾਘਾ ਕੀਤੀ ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵੀ ਬੱਚਿਆਂ ਵਲੋਂ ਕੀਤੀ ਗਈ ਮਿਹਨਤ ਦੀ ਖੂਬ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ।ਡੀ.ਏ.ਵੀ ਪਬਲਿਕ ਸਕੂਲ ਕੈਂਟ ਬ੍ਰਾਂਚ ਦੇ ਇੰਚਾਰਜ ‘ਮਿਸ ਅਨੁਰਾਧਾ ਗਰੋਵਰ’ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਬੱਚਿਆਂ ਦੇ ਸਰਪ੍ਰਸਤਾਂ ਦਾ ਧੰਨਵਾਦ ਕੀਤਾ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply