ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਭਾਗ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ
ਦੇ 11 ਵਿਦਿਆਰਥੀਆਂ ਦੀ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਪੰਜਾਬ ਸਰਕਾਰ ਵਿਚ ਬਤੋਰ ਸਹਾਇਕ ਟਾਉਨ ਪਲਾਨਰਾਂ ਦੀ ਨਿਯੁੱਕਤੀ `ਤੇ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਡਾ ਜਸਪਾਲ ਸਿੰਘ ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦੇ ਸਬੰਧਤ ਵਿਭਾਗ ਦਾ ਮਾਣ ਹੋਰ ਵੀ ਵਧਿਆ।ਵਿਭਾਗ ਦੇ ਅਧਿਆਪਕਾਂ ਅਤੇ ਨਿਯੁਕਤ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਕਿਹਾ ਉਹ ਭਵਿੱਖ ਵਿਚ ਵੀ ਆਸ ਕਰਦੇ ਹਨ, ਉਹ ਆਪਣੀ ਮਿਹਨਤ ਵਿਚ ਕੋਈ ਕਸਰ ਨਹੀਂ ਛੱਡਣਗੇ ।ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਹਾਲ ਹੀ ਵਿੱਚ ਭਰਤੀ ਕੀਤੇ 14 ਏੇ.ਟੀ.ਪੀ ਵਿਚੋਂ 11 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਿਯੁੱਕਤੀ ਹੋਈ ਹੈ।ਇਸ ਤੋਂ ਇਲਾਵਾ ਆਮ ਸ਼੍ਰੇਣੀ ਵਿਚ 6 ਵਿਚੋਂ ਪੰਜ ਅਤੇ ਹੋਰ ਰਾਖਵੀਂ ਸ਼਼੍ਰੇਣੀਆਂ ਵਿਚ ਸਾਰੀਆਂ ਸਿਖਰਲੀਆਂ ਪਦਵੀਆਂ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਦੇ ਸਾਬਕਾ ਵਿਦਿਆਰਥੀ ਨੇ ਹਾਸਲ ਕੀਤੀਆਂ ਹਨ। ਜਨ੍ਹਾਂ ਵਿੱਚ ਅਮਨਪ੍ਰੀਤ ਸਿੰਘ, ਰਮਨਦੀਪ ਕੌਰ, ਸੁਹਾਸ ਸ਼ਰਮਾ, ਕਸ਼ਿਸ਼ , ਹਰਦੀਪ ਸਿੰਘ ਸੇਖੋਂ ਸ਼ਾਮਲ ਹਨ।ਹੋਰ ਚੁਣੇ ਗਏ ਵਿਦਿਆਰਥੀ ਵਿਚੋਂ ਅਮਰਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਰਵੀਨਾ, ਮਨਮੋਹਨ ਸਿੰਘ, ਪ੍ਰਦੀਪ ਕੁਮਾਰ ਅਤੇ ਹਰਚੰਦ ਸਿੰਘ ਹਨ।ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਚੁਣੇ ਗਏ ਵਿਦਿਆਰਥੀਆਂ ਅਤੇ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਦੇ ਫੈਕਲਟੀ ਨੂੰ ਵਧਾਈ ਦੇ ਰਹੇ ਸਨ ।ਇਸ ਤੋਂ ਪਹਿਲਾਂ 18 ਹੋਰ ਵਿਦਿਆਰਥੀਆਂ ਨੂੰ ਯੋਜਨਾ ਅਧਿਕਾਰੀ ਦੇ ਅਹੁੱਦਿਆਂ ਲਈ ਚੁਣਿਆ ਗਿਆ ਸੀ।
ਉਮੀਦਵਾਰਾਂ ਦੀ ਇੱਕ ਸਖ਼ਤ ਲਿਖਤੀ ਪ੍ਰੀਖਿਆ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਇੰਟਰਵਿਊ ਰਾਹੀਂ ਭਰਤੀ ਕੀਤੀ ਗਈ।ਗੁਰੂ ਰਾਮਦਾਸ ਸਕੂੂ ਆਫ ਪਲੈਨਿੰਗ ਵਿਭਾਗ ਦੀ 1972 ਵਿਚ ਸਥਾਪਨਾ ਹੋਈ ਸੀ।600 ਤੋਂ ਵੱਧ ਸ਼ਹਿਰ ਦੀ ਯੋਜਨਾ ਬਣਾਉਣ ਵਾਲੇ ਪੇਸ਼ਾਵਰ ਪੈਦਾ ਕੀਤੇ ਹਨ। ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਕਈ ਸੂਬਿਆਂ ਦੇ ਚੀਫ ਟਾਊਨ ਯੋਜਨਾਕਾਰ ਵੀ ਸ਼ਾਮਲ ਹਨ।ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ ਵਿਚ ਪ੍ਰਮੁੱਖ ਅਹੁਦਿਆਂ `ਤੇ ਕੰਮ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਰੋਸ਼ਨ ਕਰ ਰਹੇ ਹਨ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media