ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਕਿਹਾ ਕਿ ਆਉਂਦੀਆਂ ਪਾਰਲੀਮਨੀ ਚੋਣਾਂ ਵਿੱਚ ਉਸ ਧਿਰ ਨਾਲ
ਸਹਿਯੋਗ ਕੀਤਾ ਜਾਵੇਗਾ ਜਿਹੜੀ ਪੰਥ ਤੇ ਪੰਜਾਬ ਦੇ ਮਸਲਿਆਂ ਪ੍ਰਤੀ ਸੁਹਿਰਦ ਹੋਵੇਗੀ।ਐਡਵੋਕੇਟ ਜਗਦੀਪ ਸਿੰਘ ਧੂੰਦਾ, ਸਤਵਿੰਦਰ ਸਿੰਘ ਪਲਾਸੋਰ ਤੇ ਵਿਰਸਾ ਸਿੰਘ ਬਹਿਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਦੇ ਭਖਦੇ ਮਸਲੇ ਸ੍ਰੀ ਦਰਬਾਰ ਸਾਹਿਬ `ਤੇ ਫੋਜੀ ਹਮਲੇ ਦੀਆਂ ਫਾਈਲਾਂ ਜਨਤਕ ਹੋਣ, ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜਤਾਲ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਰਾਹੀਂ ਜਵਾਨੀ ਦਾ ਘਾਣ ਅਤੇ ਕਿਸਾਨ ਗਰੀਬ ਦੀਆਂ ਖੁਦਕੁਸ਼ੀਆਂ ਹਨ।ਉਹਨਾ ਕਿਹਾ ਕਿ ਸਿੱਖਾਂ ਦੀ ਕੁੱਲ ਨਾਸ਼ ਇੱਕ ਅਪਰਾਧ ਸੀ, ਜਿਸ ਦੀ ਯੋਜਨਾਬੰਦੀ ਕਾਂਗਰਸ, ਭਾਜਪਾ ਤੇ ਆਰ.ਐਸ.ਐਸ ਨੇ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਵੀ ਇਸ ਯੋਜਨਾਬੰਦੀ ਦਾ ਹਿੱਸਾ ਬਣੇ।ਉਹਨਾ ਕਿਹਾ ਕਿ ਪੰਜਾਬ ਦੇ ਹਾਕਮ ਕਾਂਗਰਸੀ ਹੋਣ, ਭਾਜਪਈ ਹੋਣ ਜਾਂ ਫਿਰ ਬਾਦਲਕੇ, ਸਾਰੇ ਅਰਬਾਂਪਤੀ ਬਣ ਕੇ ਮਾਲਾਮਾਲ ਹੋ ਗਏ ਹਨ, ਪਰ ਪੰਜਾਬ ਦਾ ਕਿਸਾਨ ਅਤੇ ਗਰੀਬ ਕੰਗਾਲ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ।ਉਕਤ ਆਗੂਆਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਦੇ ਮਤੇ ਦੀ ਪਹਿਰੇਦਾਰੀ ਕਰਦਿਆਂ ਹਲੀਮੀ ਰਾਜ ਸਿਰਜਨਾ ਪੰਥ ਦਾ ਅਤੇ ਸਮੁੱਚੀ ਮਾਨਵਤਾ ਦਾ ਏਜੰਡਾ ਹੈ।ਉਹਨਾ ਕਿਹਾ ਕਿ ਸਿੱਖੀ ਹੀ ਦਲਿਤ, ਗਰੀਬ, ਕਿਸਾਨ ਤੇ ਸਮੁੱਚੀ ਮਾਨਵਤਾ ਦਾ ਭਲਾ ਕਰ ਸਕਦੀ ਹੈ।ਕੋਈ ਹੋਰ ਵਿਚਾਰਧਾਰਾ ਪੰਥ, ਪੰਜਾਬ ਜਾਂ ਦੇਸ਼ ਦਾ ਭਲਾ ਨਹੀ ਕਰ ਸਕਦਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media