ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਥਾਣਾ ਸਿਟੀ ਕੋਤਵਾਲੀ ਪੁਲਿਸ ਇੰਚਾਰਜ ਪ੍ਰਵੇਸ਼ ਚੋਪੜਾ ਵਲੋਂ ਥਾਣੇ ਦੇ ਅਧੀਨ ਪੈਂਦੇ ਆਪਣੇ
ਇਲਾਕੇ ਕਟੜਾ ਜੈਮਲ ਸਿੰਘ, ਟੈਲੀਫੋਨ ਐਕਸਚੇਂਜ, ਹਾਲ ਬਾਜ਼ਾਰ ਤੇ ਹਾਲ ਗੇਟ ਨੂੰ ਰੋਜਾਨਾ ਪੇਸ਼ ਆ ਰਹੀ ਟਰੈਫਿਕ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਅੰਜ਼ਾਮ ਦਿੱਤੀ ਗਈ।ਨਗਰ ਨਿਗਮ ਦੀ ਲੈਂਡ ਵਿਭਾਗ ਟੀਮ ਦੇ ਨਾਲ ਨਜਾਇਜ਼ ਕਬਜ਼ਾਧਾਰੀਆਂ `ਤੇ ਕਾਰਵਾਈ ਦੌਰਾਨ ਦੁਕਾਨਦਾਰਾਂ ਨੇ ਨਿਗਮ ਅਧਿਕਾਰੀ ਵਲੋਂ 1500 ਤੋਂ 2000 ਦੀ ਪਰਚੀ ਬੰਦ ਕਰਨ ਅਤੇ ਬਜਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਵਾਉਣ ਲਈ ਫੁੱਟਪਾਥ ਵੀ ਖਾਲੀ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਟਰੈਫਿਕ ਵਰਗੀ ਗੰਭੀਰ ਸਮੱਸਆ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media