Tuesday, March 3, 2026

ਹਾਈ ਸਕੂਲ ਧਰਮਕੋਟ ਬੱਗਾ ਦੀਆਂ ਵਿਦਿਆਰਥਣਾਂ ਨੇ ਇਤਿਹਾਸ ਦੁਹਰਾਇਆ

ਸੁੰਦਰ ਲਿਖਾਈ ਵਿਚ ਧਰਮਕੋਟ ਬੱਗਾ ਮੋਹਰੀ

PUNJ2901201907ਬਟਾਲਾ, 29 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ)  – ਸੂਬਾ ਵਿਦਿਅਕ ਖੋਜ ਪੀਸ਼ਦ ਪੰਜਾਬ ਅਤੇ ਜ਼ਿਲ੍ਹਾ ਸਿਖਿਆ ਅਫਸਰ (ਸੈਕ:) ਗੁਰਦਾਸਪੁਰ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ, ਗੀਤ/ਕਵਿਤਾ ਅਤੇ ਗੁਰਬਾਣੀ ਕੰਠ ਉਚਾਰਨ ਮੁਕਾਬਲੇ ਵਿੱਚ ਸ.ਹ.ਸ.ਧਰਮਕੋਟ ਬੱਗਾ ਦੀਆਂ ਵਿਦਿਆਰਥਣਾਂ ਅੱਠਵੀਂ ਜਮਾਤ ਦੀ ਸੰਧਿਆ (ਮਿਡਲ ਵਰਗ) ਅਤੇ ਦੱਸਵੀਂ ਜਮਾਤ ਦੀ ਹਰਮਨਦੀਪ ਕੌਰ (ਹਾਈ ਵਰਗ) ਨੇ ਇਤਿਹਾਸ ਦੁਹਰਾਇਆ ਹੈ।ਮੁੱਖ ਅਧਿਆਪਕ ਸ਼ੁਭਾਸ਼ ਚੰਦਰ ਅਤੇ ਗਾਈਡ ਅਧਿਆਪਕਾ ਪੰਜਾਬੀ ਮਾਸਟਰ ਜਸਪਾਲ ਸਿੰਘ ਅਤੇ ਬਲਰਾਮ ਸਿੰਘ ਦੀ ਨਿਗਰਾਨੀ ਹੇਠ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਹਾਲ ਵਿਖੇ ਕਰਵਾਏ ਗਏ ਮੁਕਾਬਲੇ `ਚ ਭਾਗ ਲੈਂਦੇ ਹੋਏ ਇੱਕ ਵਾਰ ਫਿਰ ਕਾਨੇ ਦੀ ਕਲਾਕਾਰੀ ਵਿੱਚ ਆਪਣੀ ਸਰਦਾਰੀ ਕਾਇਮ ਰੱਖਦਿਆਂ ਮਿਡਲ ਅਤੇ ਹਾਈ ਦੋਨਾਂ ਵਰਗਾਂ ਵਿਚ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਹੀ ਸਕੂਲ ਦੇ ਸਾਇੰਸ ਮਾਸਟਰ ਸੁਖਰਾਜ ਸਿੰਘ ਦੀ ਅਗਵਾਈ ਹੇਠ ਅੱਠਵੀਂ ਜਮਾਤ ਦੀ ਵਿਦਿਆਰਥਣ ਲਛਮਣ ਕੌਰ ਨੇ ਗੁਰਬਾਣੀ ਕੰਠ ਉਚਾਰਣ ਦੇ ਮਿਡਲ ਵਰਗ ਵਿੱਚ ਭਾਗ ਲੈਂਦੇ ਹੋਏ ਦੂਜਾ ਇਨਾਮ ਅਤੇ ਨੌਵੀ ਜਮਾਤ ਦੀ ਵਿਦਿਆਰਥਣ ਕਾਜਲ ਨੇ ਗੀਤ/ਕਵਿਤਾ ਮੁਕਾਬਲੇ ਦੇ ਹਾਈ ਵਰਗ ਵਿੱਚ ਤੀਜਾ ਇਨਾਮ ਪ੍ਰਾਪਤ ਕਰਕੇ ਸਕੂਲ ਲੀ ਇਨਾਮ ਜਿੱਤੇ।
ਇਸ ਹੀ ਸਕੂਲ ਦੇ ਵਿਦਿਆਰਥੀ ਸਾਹਿਲ ਮਸੀਹ ਅਤੇ ਸੁਖਮੀਤ ਕੌਰ ਜਿੰਨ੍ਹਾਂ ਨੇ ਰਾਜ ਪੱਧਰ ਦੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ ਸੀ ਅਤੇ ਇਹਨਾਂ ਦੇ ਗਾਈਡ ਅਧਿਆਪਕ ਜਸਪਾਲ ਸਿੰਘ ਪੰਜਾਬੀ ਮਾਸਟਰ ਨੂੰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ `ਤੇ ਵਿਸ਼ੇਸ਼ ਤੌਰ ਤੇ ਸਨਮਾਨ-ਚਿੰਨ੍ਹ ਨਾਲ  ਨਿਵਾਜ਼ਿਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਸੈਕ:) ਗੁਰਦਾਸਪੁਰ ਸ਼੍ਰੀਮਤੀ ਰਾਕੇਸ਼ ਬਾਲਾ ਜ਼ਿਲ੍ਹਾ ਸਾਇੰਸ ਸੁਪਰਵਾਇਜ਼ਰ ਰਮੇਸ਼ ਠਾਕੁਰ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕ:) ਰਾਕੇਸ਼ ਗੁਪਤਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕ:) ਗੁਰਨਾਮ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾ ਨੂੰ ਸਨਮਾਨ-ਚਿੰਨ੍ਹ ਅਤੇ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ। 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply