ਬਠਿੰਡਾ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ
ਸ਼ਬਦ ਗੁਰੂ ਯਾਤਰਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਈ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿਚੋਂ ਹੰੁਦੀ ਹੋਈ ਸ਼ਹਿਰ ਵਿੱਚ ਸੁੰਦਰ ਪਾਲਕੀ ‘ਚ ਸ਼ਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਨੂੰ ਦਰਸ਼ਨ ਦੇਣ ਉਪਰੰਤ ਰਾਤੀ ਦਾ ਵਿਸ਼ਰਾਮ ਗੁਰਦੁਆਰਾ ਹਾਜੀ ਰਤਨ ਕਰਨ ‘ਤੇ ਅੱਜ ਸਵੇਰੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ।ਗੁਰੂ ਸਾਹਿਬ ਦੇ ਸਤਿਕਾਰ ਲਈ ਪੰਜਾਬ ਪੁਲਿਸ ਦੇ ਕਮਾਂਡਰ ਗਾਰਦ ਦੇ ਨੌਜਵਾਨਾਂ ਵਲੋਂ ਸਲਾਮੀ ਦਿੱਤੀ ਗਈ।ਜਿਸ ਦੀ ਅਗਵਾਈ ਡੀ.ਐਸ.ਪੀ ਸੁਰਿੰਦਰਪਾਲ ਸਿੰਘ ਵਲੋਂ ਕੀਤੀ ਗਈ ਸੀ। ਇਸ ਸ਼ਬਦ ਗੁਰੂ ਯਾਤਰਾ ਵਿੱਚ ਦਸ ਗੁਰੂ ਸਾਹਿਬਾਨ ਨਾਲ ਸਬੰਧਤ ਅਸ਼ਤਰ ਸ਼ਸਤਰ ਅਤੇ ਗੁਰੂ ਸਾਹਿਬਾਨਾਂ ਦੇ ਵਸਤਰ ਵੀ ਪ੍ਰਦਰਸ਼ਿਤ ਕੀਤੇ ਹੋਏ ਸਨ ਜਿਨ੍ਹਾਂ ਦੇ ਸੰਗਤਾਂ ਸ਼ਰਧਾਪੂਰਵਕ ਦਰਸ਼ਨ ਕਰ ਰਹੀਆਂ ਸਨ।
ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਮੈਨੇਜਰ ਗੁਰਬਖ਼ਸ ਸਿੰਘ, ਸਾਬਕਾ ਮੈਨੇਜਰ ਸੁਮੇਰ ਸਿੰਘ ਹਾਜੀ ਰਤਨ, ਭਾਈ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਦਵਿੰਦਰ ਕੌਰ ਅਤੇ ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਵਿਸੇਸ ਤੌਰ `ਤੇ ਹਾਜਰ ਸਨ।ਸ਼ਹਿਰ ਵਾਸੀਆਂ ਵੱਲੋਂ ਸਬਦ ਗੁਰੂ ਯਾਤਰਾ ਵਿੱਚ ਸ਼ਾਮਲ ਸੰਗਤਾਂ ਲਈ ਥਾਂ ਥਾਂ ਚਾਹ ਪਾਣੀ ਅਤੇ ਪਰਸਾਦਿਆਂ ਦੇ ਲੰਗਰ ਲਗਾਏ ਹੋਏ ਸਨ।ਇਹ ਯਾਤਰਾ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਅਗਲੇ ਪੜਾਅ ਲਈ ਸਥਾਨਕ ਗੁਰਦੁਆਰਾ ਗੁਰ ਨਾਨਕਪੁਰਾ,ਗੁਰਦੁਆਰਾ ਕਗਲੀਧਰ ਸਾਹਿਬ ਮੁਲਤਾਨੀਆਂ ਰੋਡ, ਠੰਡੀ ਸੜਕ, ਪ੍ਰਤਾਪ ਨਗਰ ਚੌਂਕ, ਪਰਸਰਾਮ ਨਗਰ ਚੌਂਕ, ਬਾਬਾ ਨਾਮਦੇਵ ਨਗਰ ਚੌਂਕ, ਆਦਰਸ਼ ਨਗਰ ਨੇੜੇ ਵਿਸ਼ਵਕਰਮਾ ਭਵਨ ਤੋਂ ਹੰੁਦਾ ਹੋਇਆ ਆਸ ਪਾਸ ਦਾ ਪਿੰਡਾਂ ਤੋਂ ਯਾਤਰਾ ਕਰਦਾ ਹੋਏ ਰਾਤ ਦੇ ਵਿਸ਼ਰਾਮ ਗੁਰੂ ਕੀ ਢਾਬ ਵਿਖੇ ਵਿਸ਼ਰਾਮ ਕਰੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media