Monday, April 27, 2026

ਕੋਟਾਲਾ ਦੇ ਖੇਡ ਮੇਲੇ ’ਚ ਫੁੱਟਬਾਲ ਇੱਕ ਪਿੰਡ ਕਲੱਬ `ਚ ਕੋਟਾਲੇ ਨੂੰ ਹਰਾ ਕੇ ਭੜੀ ਜਿੱਤਿਆ

ਕਬੱਡੀ 80 ਕਿਲੋ `ਚ ਭਾਦਸੋਂ ਨੇ ਰੂੜਕੇ ਨੂੰ ਹਰਾਇਆ
ਸਮਰਾਲਾ, 30 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਕੋਟਾਲਾ ਵਿਖੇ ਯੂਥ ਵੈਲਫੇਅਰ ਸਪੋਰਟਸ ਕਲੱਬ (ਰਜਿ:) ਵੱਲੋਂ ਗਰਾਮ PUNJ3001201923ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਵ: ਅਮਰਜੀਤ ਸਿੰਘ ਅੰਤਰਰਾਸ਼ਟਰੀ ਫੁੱਟਬਾਲ ਕੋਚ ਦੀ ਯਾਦ ਸਮਰਪਿਤ 61ਵਾਂ ਚਾਰ ਰੋਜਾ ਫੁੱਟਬਾਲ ਅਤੇ ਕਬੱਡੀ ਕੱਪ ਕਰਵਾਇਆ ਗਿਆ।ਇਸ ਖੇਡ ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਸ੍ਰੀਮਤੀ ਰਣਜੀਤ ਕੌਰ ਅਤੇ ਸਮੂਹ ਪੰਚਾਂ ਵੱਲੋਂ ਕੀਤਾ ਗਿਆ।ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਬੈਨੀਪਾਲ, ਕਾਨੂੰਨਗੋ ਪਰਮਿੰਦਰ ਸਿੰਘ ਤੂਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਿਕਤਾ ਨਾਲ ਭਰਪੂਰ ਰਹੇ।ਇਸ ਟੂਰਨਾਮੈਂਟ ਵਿੱਚ ਕਬੱਡੀ 52 ਕਿਲੋ ਵਿੱਚ ਭਾਦਸੋਂ ਨੇ ਮੋਹਣ ਮਾਜਰਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਬੱਡੀ 80 ਕਿੱਲੋ `ਚ ਦਿਲਚਸਪ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੁਕਾਬਲੇ ਵਿੱਚ ਭਾਦਸੋਂ ਦੇ ਗੱਭਰੂਆਂ ਨੇ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਰੂੜਕੇ ਦੇ ਗੱਭਰੂਆਂ ਨੂੰ ਹਰਾਇਆ ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ।
PUNJ3001201922ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਅਕਾਸ਼ਦੀਪ ਬਰਵਾਲਾ ਨੇ ਪਹਿਲਾ ਸਥਾਨ, ਅਮਰ ਸਿੰਘ ਸੰਦੌੜ ਦੀ ਗੱਡੀ ਦੂਸਰੇ ਸਥਾਨ, ਅਰਮਾਨ ਸਿੰਘ ਚੱਬੇਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ, ਰਣਜੀਤ ਸਿੰਘ ਕਾਈਨੌਰ ਨੇ ਚੌਥਾ, ਸੋਨੀ ਨੌਲੜੀ ਨੇ ਪੰਜਵਾਂ ਸਥਾਨ ਹਾਸਲ ਕੀਤਾ।
ਫੁੱਟਬਾਲ ਇੱਕ ਪਿੰਡ ਓਪਨ ਦੇ ਮੁਕਾਬਲਿਆਂ ਵਿੱਚ ਭੜੀ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੋਟਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ 40 ਸਾਲ ਤੋਂ ਵੱਧ ਉਮਰ ਵਾਲਿਆਂ ਵਿੱਚ ਖੰਨਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕੋਟਾਲਾ ਪਿੰਡ ਨੇ ਦੂਸਰਾ ਸਥਾਨ ਹਾਸਲ ਕੀਤਾ।
ਸਲੋ ਸਾਈਕਲ ਰੇਸ ਵਿੱਚ ਦਿਲਪ੍ਰੀਤ ਕੋਟਾਲਾ ਨੇ ਪਹਿਲਾ ਸਥਾਨ ਅਤੇ ਅਕਾਲਸਿਮਰਨਜੀਤ ਸ਼ਾਹੀ ਨੇ ਦੂਸਰਾ ਸਥਾਨ ਤੇ ਅਤੇ ਸਤਵੀਰ ਸਿੰਘ ਹਰਮਨ ਤੀਸਰੇ ਸਥਾਨ ਤੇ ਰਿਹਾ। 100 ਮੀਟਰ ਸਾਈਕਲ ਰੇਸ ਵਿੱਚ ਦਿਲਪ੍ਰੀਤ ਸਿੰਘ ਕੋਟਾਲਾ ਪਹਿਲੇ ਸਥਾਨ ਤੇ, ਸੁਖਦੇਵ ਸਿੰਘ ਹੇਡੋਂ ਦੂਸਰੇ ਸਥਾਨ ਤੇ, ਸਤਵੀਰ ਸਿੰਘ ਤੀਸਰੇ ਸਥਾਨ ਤੇ ਰਿਹਾ। ਇਸ ਤੋਂ ਇਲਾਵਾ ਔਰਤਾਂ ਦੀ ਮਟਕਾ ਰੇਸ ਵੀ ਕਰਵਾਈ ਗਈ, ਜਿਸ ਵਿੱਚ ਪਰਮਜੀਤ ਕੌਰ ਨੇ ਪਹਿਲਾ ਸਥਾਨ, ਦਲਵੀਰ ਕੌਰ ਨੇ ਦੂਸਰਾ ਅਤੇ ਪਾਲੋ ਨੇ ਤੀਸਰਾ ਸਥਾਨ ਹਾਸਲ ਕੀਤਾ। ਬਜੁਰਗਾਂ ਦੀ (50 ਸਾਲ ਤੋਂ ਉਪਰ) ਦੌੜ ਵਿੱਚ ਸੂਬੇਦਾਰ ਮੇਜਰ ਭੀਸ਼ਮ ਨੇ ਪਹਿਲਾ, ਸੂਬੇਦਾਰ ਅਜਾਇਬ ਸਿੰਘ ਨੇ ਦੂਸਰਾ ਅਤੇ ਪਾਲ ਸਿੰਘ ਖੰਟ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕੁਸ਼ਤੀ 30 ਕਿਲੋ, ਅਥਲੈਟਿਕਸ ਲੜਕੇ ਲੜਕੀਆਂ, ਬੋਰੀ ਰੇਸ, ਰੱਸੀ ਟੱਪਣਾ, ਦੋਧੀਆਂ ਦੀ ਸਾਈਕਲ ਰੇਸ ਦੇ ਮੁਕਾਬਲੇ ਵੀ ਕਰਵਾਏ ਗਏ।
ਇਸ ਖੇਡ ਮੇਲੇ ਦੌਰਾਨ ਪ੍ਰਿੰਸੀਪਲ ਗੁਰਜੰਟ ਸਿੰਘ, ਸ੍ਰੀਮਤੀ ਜਤਿੰਦਰ ਕੌਰ ਹਿੰਦੀ ਮਿਸਟ੍ਰੈਸ, ਪੁਸ਼ਵਿੰਦਰ ਸਿੰਘ ਇੰਚਾ: ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਕੋਟਾਲਾ ਪਿੰਡ ਦੇ ਚਮਕਦੇ ਸਿਤਾਰੇ ਕਰਨਬੀਰ ਸਿੰਘ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ, ਅਰਸ਼ਦੀਪ ਕੌਰ ਨੈਸ਼ਨਲ ਫੁੱਟਬਾਲ ਖਿਡਾਰਨ, ਨਵਨੀਤ ਕੌਰ ਨੈਸ਼ਨਲ ਫੁੱਟਬਾਲ ਖਿਡਾਰਨ, ਰੁਪਿੰਦਰ ਕੌਰ ਨੈਸ਼ਨਲ ਬੈਡਮਿੰਟਨ ਖਿਡਾਰਨ, ਨਵਰਾਜ ਸਿੰਘ ਨੈਸ਼ਨਲ ਕਬੱਡੀ ਖਿਡਾਰੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।  
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਰਬੰਸ ਸਿੰਘ ਮਾਣਕੀ, ਹਲਕਾ ਇੰਚਾਰਜ ਸੰਤਾ ਸਿੰਘ ਉਮੈਦਪੁਰੀ, ਗਿਆਨੀ ਮਹਿੰਦਰ ਸਿੰਘ ਭੰਗਲਾਂ ਸਾਬਕਾ ਪ੍ਰਧਾਨ, ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ ਸਾਹਿਬ,  ਪਿ੍ਰੰਸੀਪਲ ਗੁਰਜੰਟ ਸਿੰਘ, ਸੁਖਵੀਰ ਸਿੰਘ ਪੱਪੀ ਮੈਂਬਰ ਬਲਾਕ ਸੰਮਤੀ, ਰਾਜੇਸ਼ ਬਿੱਟੂ ਪੀ.ਏ, ਅਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ, ਕਾਨੂੰਨਗੋ ਪਰਮਿੰਦਰ ਸਿੰਘ, ਹਰਿੰਦਰ ਸਿੰਘ ਖਾਲਸਾ ਦੇ ਪੀ.ਏ ਰਿੱਕੀ ਵਾਲੀਆ, ਬਾਬਾ ਜਗਰੂਪ ਸਿੰਘ, ਬੰਤ ਸਿੰਘ ਖਾਲਸਾ, ਅਪਰਅਪਾਰ ਸਿੰਘ, ਨਾਜਰ ਸਿੰਘ ਸਰਪੰਚ ਕਕਰਾਲਾ, ਬਿੱਟੂ ਰੂੜੇਵਾਲ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਪਰਮਿੰਦਰ ਸਿੰਘ ਬੱਲੀ ਆਦਿ ਤੋਂ ਇਲਾਵਾ ਹੋਰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਖੇਡ ਮੇਲੇ ਦੀ ਕੁਮੈਂਟਰੀ ਦੀਪ ਦਿਲਬਰ, ਮਾਸਟਰ ਗੁਰਸ਼ਰਨ ਸਿੰਘ, ਕੋਚ ਜਗਜੀਤ ਸਿੰਘ ਪੀ.ਟੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਇੰਦਰਜੀਤ ਸਿੰਘ ਬੈਨੀਪਾਲ ਪ੍ਰਧਾਨ, ਜਗਜੀਤ ਸਿੰਘ ਫੁੱਟਬਾਲ ਕੋਚ, ਪਰਮਿੰਦਰ ਸਿੰਘ ਤੂਰ, ਰਣਜੀਤ ਕੌਰ ਸਰਪੰਚ, ਜਸਵਿੰਦਰ ਸਿੰਘ ਭੋਲਾ, ਹਰਜਿੰਦਰ ਸਿੰਘ ਰਾਜ, ਦੀਪ ਦਿਲਬਰ, ਲਖਵੀਰ ਸਿੰਘ ਲੱਖੀ, ਮਨਪ੍ਰੀਤ ਸਿੰਘ ਨੀਟਾ, ਜੰਗ ਸਿੰਘ, ਭੁਪਿੰਦਰ ਸਿੰਘ ਭਿੰਦਾ, ਜਸਵਿੰਦਰ ਸਿੰਘ ਜੱਸਾ, ਸੰਤੋਖ ਸਿੰਘ ਕੋਟਾਲਾ, ਦਮਨਜੀਤ ਸਿੰਘ, ਬਲਜੀਤ ਸਿੰਘ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਆਦਿ ਨੇ ਦਿਨ ਰਾਤ ਇੱਕ ਕੀਤੀ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply