ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਰਾਮਵੀਰ ਡਿਪਟੀ ਕਮਿਸ਼ਨਰ
ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਪਸੂ ਪਾਲਣ ਵਿਭਾਗ ਵੱਲੋਂ ਪਿੰਡ ਕੋਟ ਉਪਰਲਾ ਵਿਖੇ 85ਵਾਂ ਜਾਗਰੁਕਤਾ ਕੈਂਪ ਲਗਾਇਆ ਲਗਾਇਆ ਗਿਆ।ਜਾਗਰੁਕਤਾ ਕੈਂਪ ਵਿੱਚ ਡਾ. ਵਿਜੈ ਕੁਮਾਰ ਵੈੈਟਨਰੀ ਅਫਸ਼ਰ ਘੋਹ ਵਿਸ਼ੇਸ ਤੋਰ `ਤੇ ਹਾਜ਼ਰ ਹੋਏ।
ਜਾਗਰੁਕਤਾ ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਜਾਨਵਰਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਬਾਰੇ ਪਸੂ ਪਾਲਕਾਂ ਨੂੰ ਜਾਗਰੁਕ ਕੀਤਾ।ਉਨ੍ਹਾਂ ਦੱਸਿਆ ਕਿ ਪਸੂਆਂ ਵਿੱਚ ਆਮ ਤੋਰ ਤੇ ਬਾਂਝਪਨ ਅਤੇ ਰੀਪੀਟ ਬਰੀਡਿੰਗ ਬੀਮਾਰੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਬੀਮਾਰੀਆਂ ਕਾਰਨ ਪਸੂ ਪਾਲਕ ਬਹੁਤ ਪ੍ਰੇਸਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਂਣ ਦੇ ਲਈ ਪਸ਼ੂ ਪਾਲਕਾਂ ਦਾ ਜਾਗਰੂਕ ਹੋਣਾ ਬਹੁਤ ਹੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਕਾਰਨ ਹੀ ਜਿਆਦਾਤਰ ਲੋਕ ਆਪਣੇ ਪਸੂਆਂ ਨੂੰ ਸੜਕਾਂ ਤੇ ਛੱਡ ਜਾਂਦੇ ਹਨ ਜੋ ਲੋਕਾਂ ਲਈ ਪਰੇਸਾਨੀ ਦਾ ਕਾਰਨ ਬਣਦੇ ਹਨ।ਪਸ਼ੂ ਪਾਲਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੋਕੇ ਸਿਕੰਦਰ ਸਿੰਘ ਪਠਾਨੀਆ ਜੀ.ਓ.ਜੀ ਇੰਚਾਰਜ, ਰੁਮਾਲ ਚੰਦ, ਰਘਵੀਰ ਸਿੰਘ, ਧਿਆਨ ਸਿੰਘ, ਕਰਨੈਲ ਸਿੰਘ, ਫਿਰੋਜਦੀਨ, ਅਜੀਤ, ਜਸਵੰਤ, ਰਣਜੀਤ ਸਿੰਘ, ਅਜੈ ਸਰਮਾ, ਮੰਗਲ ਸਿੰਘ ਆਦਿ ਹਾਜ਼ਰ ਸਨ।
Check Also
ਪੰਜਾਬ ਦੇ ਸਰਕਾਰੀ ਸਕੂਲ ਉੱਚਤਮ ਪੱਧਰ ‘ਤੇ ਪਹੁੰਚੇ – ਵਿਧਾਇਕ ਡਾ. ਅਜੈ ਗੁਪਤਾ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ …
Punjab Post Daily Online Newspaper & Print Media