Wednesday, September 23, 2026

ਬਚਿੱਤਰ ਸਿੰਘ ਢਿੱਲੋਂ ਲੋਕ ਇਨਸਾਫ ਪਾਰਟੀ ਤਰਨਤਾਰਨ ਦੇ ਸ਼ਹਿਰੀ ਪ੍ਰਧਾਨ ਨਿਯੁੱਕਤ

ਸਿਮਰਜੀਤ ਬੈਂਸ ਵਲੋਂ 2019 ਲੋਕ ਸਭਾ ਚੋਣਾਂ ਬਾਰੇ ਮੀਟਿੰਗ
ਤਰਨ ਤਾਰਨ, 31 ਜਨਵਰੀ (ਪੰਜਾਬ ਪੋਸਟ ਬਿਊਰੋ) – ਤਰਨਤਾਰਨ ਦੇ ਨੌਜਵਾਨ ਆਗੂ ਅਤੇ ਕਬੱਡੀ ਦੇ ਸਾਬਕਾ ਕਪਤਾਨ ਬਚਿੱਤਰ ਸਿੰਘ ਢਿਲੋਂ ਨੂੰ ਲੋਕ PUNJ3101201903ਇਨਸਾਫ ਪਾਰਟੀ ਤਰਨਤਾਰਨ ਸ਼ਹਿਰੀ ਦਾ ਪ੍ਰਧਾਨ ਦਾ ਨਿਯੁੱਕਤ ਕੀਤਾ ਹੈ।ਸਥਾਨਕ ਕੋਟ ਮੰਗਲ ਸਿੰਘ ਨਗਰ ਵਿਖੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਆਗੂਆਂ ਨਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਵਿਸ਼ੇਸ਼ ਮੀੰਿਟੰਗ ਵੀ ਕੀਤੀ।ਇਸੇ ਦੌਰਾਨ ਬਚਿੱਤਰ ਸਿੰਘ ਢਿਲੋਂ ਨੂੰ ਤਰਨ ਤਾਰਨ ਸ਼ਹਿਰੀ ਦੇ ਪ੍ਰਧਾਨ ਦਾ ਨਿਯੁੱਕਤੀ ਪੱਤਰ ਸੌਂਪਿਆ ਗਿਆ।ਇਸ ਮੌਕੇ ਜਿਲਾ ਲੁਧਿਆਣਾ ਪ੍ਰਧਾਨ ਬਲਦੇਵ ਸਿੰਘ, ਜਥੇਦਾਰ ਜਸਵਿੰਦਰ ਸਿੰਘ ਖਾਲਸਾ, ਮਾਝਾ ਜੋਨ ਦਾ ਪ੍ਰਧਾਨ ਅਮਰੀਕ ਸਿੰਘ ਵਰਪਾਲ, ਧਾਰਮਿਕ ਵਿੰਗ ਦੇ ਕੌਮੀ ਪ੍ਰਧਾਨ ਜਗਜੋਤ ਸਿੰਘ ਖਾਲਸਾ, ਪ੍ਰਕਾਸ਼ ਸਿੰਘ ਜਨਰਲ ਸਕੱਤਰ ਮਾਝਾ ਜੋਨ, ਫੁਲਜੀਤ ਸਿੰਘ ਵਰਪਾਲ ਪ੍ਰੈਸ ਸਕੱਤਰ ਮਾਝਾ ਜੋਨ, ਅੰਗਰੇਜ ਸਿੰਘ, ਰਾਜਿੰਦਰ ਪਰਮਾਰ ਵੀ ਸ਼ਾਮਲ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply