Saturday, June 27, 2026

ਰਬਿੰਦਰਨਾਥ ਟੈਗੋਰ ਤੇ ਮੁਨਸ਼ੀ ਪ੍ਰੇਮਚੰਦ ਦੀਆਂ `ਕਹਾਣੀਆਂ ਬੇਮਿਸਾਲ` ਥੀਮ `ਤੇ ਸਲਾਨਾ ਸਮਾਰੋਹ ਕਰਵਾਇਆ

PUNJ0102201912ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਦੇ ਸਲਾਨਾ ਸਮਾਰੋਹ ਕਰਵਾਇਆ ਗਿਆ।ਰਬਿੰਦਰਨਾਥ ਟੈਗੋਰ ਅਤੇ ਮੁਨਸ਼਼ੀ ਪ੍ਰੇਮਚੰਦ ਦੀਆਂ `ਕਹਾਣੀਆਂ ਬੇਮਿਸਾਲ`  ਵਿਸ਼ੈ `ਤੇ ਅਧਾਰਿਤ ਪ੍ਰੋਗਰਾਮ ਨੇ ਹਰੇਕ ਦੇ ਮਨ ਨੂੰ ਮੋਹ ਲਿਆ। ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ., ਨਵੀਂ ਦਿੱਲੀ ਦੇ ਅਸ਼ੀਰਵਾਦ ਅਤੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ਹੇਠ ਪੰਜਵੀਂ ਜਮਾਤ ਦੇ ਸਲਾਨਾ ਸਮਾਰੋਹ ਵਿੱਚ ਸਵੇਰ ਤੇ ਸ਼ਾਮ ਦੇ ਸ਼ੋਅ ਰਾਹੀਂ ਉਰਵੀ ਆਡੀਟੋਰੀਅਮ ਵਿਖੇ ਪੰਜਵੀਂ ਜਮਾਤ ਦੇ 489 ਵਿਦਿਆਰਥੀਆਂ ਵਲੋਂ ਬਿਹਤਰੀਨ ਪੇਸ਼ਕਾਰੀਕੀਤੀ ਗਈ।
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਪੀ.ਪੀ.ਐਸ ਹੇਮੰਤ ਸ਼ਰਮਾ ਅਤੇ ਡੀ.ਐਸ.ਪੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਅਤੇ ਉਨ੍ਹਾਂ ਦੀ ਪਤਨੀ ਡਾ. ਰਿਚਾ ਅਗਨੀਹੋਤਰੀ ਪੀ.ਪੀ.ਐਸ, ਏ.ਸੀ.ਪੀ. ਹੈਡੱਕੁਆਰਟਰ ਅੰਮ੍ਰਿਤਸਰ ਅਤੇ ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਰਵਿੰਦਰ ਸਿੰਘ ਏ.ਡੀ.ਸੀ ਅੰਮ੍ਰਿਤਸਰ ਸਨ।ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਸ ਸਲਾਨਾ ਸਮਾਰੋਹ ਰਾਹੀਂ ਕਹਾਣੀਆਂ ਦੇ ਮੁੱਖ ਰਚਨਾਕਾਰ ਗੁਰਦੇਵ ਰਬਿੰਦਰ ਨਾਥ ਟੈਗੋਰ ਅਤੇ ਮੁਨਸ਼ੀ ਪ੍ਰੇਮਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਨੈਤਿਕ ਮੁੱਲ ਸਾਡੇ ਅਧੁਨਿਕ ਜੀਵਨ ਵਿੱਚ ਅਹਿਮ ਸਥਾਨ ਰੱਖਦੇ ਹਨ। ਬੱਚਿਆਂ ਨੇ ਮਿਲ-ਜੁਲ ਕੇ ਬੜੀ ਸੋਚ-ਸਮਝ ਨਾਲ ਉਪਰੋਕਤ ਥੀਮ ਦੀ ਨਾਟਕੀ, ਗੀਤ, ਡਾਂਸ ਅਤੇ ਸੰਗੀਤ ਦੇ ਰੂਪ ਵਿੱਚ ਰੰਗੀਨ ਪੇਸ਼ਕਾਰੀ ਕੀਤੀ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਜੋ ਕਿ ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਸਨ ਨੇ ਵਿਦਿਆਰਥੀਆਂ ਦੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਭਵਿੱਖ ਵਿੱਚ ਚੰਗੇ ਨਾਗਰਿਕ ਬਣਨ ਲਈ ਮਿਹਨਤ ਦਾ ਪੱਲਾ ਫੜਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਦੀ ਲੋੜ ਹੈ।ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭ-ਇੱਛਾਵਾਂ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਆਪਣੀਆਂ ਸਫਲਤਾਵਾਂ ਉਤੇ ਧਿਆਨ ਦੇਣ ਅਤੇ ਛੋਟੀ-ਛੋਟੀ ਅਸਫਲਤਾਵਾਂ ਤੋਂ ਨਿਰਾਸ਼ ਨਾ ਹੋਣ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸਿ਼ਰਕਤ ਕਰ ਰਹੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਦਾਰਥਵਾਦ ਤੋਂ ਉਪਰ ਉਠ ਕੇ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਉਚੇ-ਸੁੱਚੇ ਆਚਰਨ ਦੇ ਧਾਰਨੀ ਹੋਣ ਲਈ  ਪ੍ਰੇਰਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply