ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰੀ ਬਜਟ ਨੂੰ ਮੱਧਵਰਗੀ ਲੋਕਾਂ ਅਤੇ ਕਿਸਾਨਾਂ ਦੇ ਹੱਕ ’ਚ ਇਕ ਵਿਕਾਸ ਪੱਖੀ ਬਜਟ ਦੱਸਿਆ।ਬੱਜ਼ਟ `ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਸਾਲ ਦੇ ਆਖ਼ਰੀ ਬਜਟ ’ਚ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਵਲੋਂ ਪ੍ਰਸਤਾਵਿਤ ਬਜ਼ਟ ’ਚ ਹਰ ਵਰਗ ਦਾ ਖ਼ਾਸ ਕਰਕੇ ਗਰੀਬਾਂ ਅਤੇ ਪਛੜੀਆਂ ਸ਼੍ਰੇਣੀਆਂ ਦਾ ਖਾਸ ਧਿਆਨ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਬਜਟ ’ਚ ਕਿਸਾਨ ਯੋਜਨਾ ਤਹਿਤ 2 ਹੈਕਟਰ ਜ਼ਮੀਨ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਅਤੇ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬਜ਼ਟ ਨਾਲ ਦੇਸ਼ ਦੀ ਆਰਥਿਕਤਾ ਹਾਲਤ ਮਜ਼ਬੂਤ ਹੋਵੇਗੀ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਨੂੰ ਤਾਕਤ ਮਿਲੇਗੀ।ਛੀਨਾ ਨੇ ਕਿਹਾ ਕਿ ਬਜ਼ਟ ਨਾਲ ਮਹਿੰਗਾਈ ’ਤੇ ਰੋਕ ਲਗੇਗੀ, ਜਿਸ ਨਾਲ ਇਸ ਖੇਤਰ ਦੇ ਵਿਕਾਸ ਨੂੰ ਪ੍ਰਫੁੱਲਤਾ ਮਿਲੇਗੀ।ਅੰਮ੍ਰਿਤਸਰ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਛੀਨਾ ਨੇ ਛੋਟੀ ਸਨਅਤ ਵਾਸਤੇ ਰੱਖੇ ਖਾਸ ਪੈਕੇਜ਼ ਨੂੰ ਲਾਹੇਵੰਦ ਕਦਮ ਦੱਸਿਆ।ਔਰਤਾਂ ਦੀ ਸੁਰੱਖਿਆ ਲਈ 8 ਕਰੋੜ ਐਲ.ਪੀ.ਜੀ ਦੇਣ ਦੇ ਐਲਾਨ ਤੋਂ ਇਲਾਵਾ ਫ਼ੌਜਦਾਰੀ, ਮੱਧਵਰਗੀ ਲੋਕਾਂ ਲਈ ਟੈਕਸ ’ਚ ਛੂਟ, ਸਿਹਤ ਲਈ ਹਰੇਕ ਸ਼ਹਿਰ ’ਚ ਏਮਜ਼, ਈ.ਐਸ.ਆਈ ਤੇ ਪੈਨਸ਼ਨ ਆਦਿ ਕਈ ਸਕੀਮਾਂ ਇਸ ਬਜਟ ’ਚ ਸ਼ਾਮਲ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media