ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਪ੍ਰੀਤਮ, ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਵਿਖੇ ਭਾਈ ਗੁਰਇਕਬਾਲ ਦੀ ਪ੍ਰੇਰਨਾ
ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਜਸਲੀਨ ਕੌਰ ਨੇ ਦਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਸਕੂਲ ਦੇ ਬਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ।ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਤੇ ਕਵੀਸ਼ਰੀ ਨਾਲ ਨਿਹਾਲ ਕੀਤਾ।ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ।ਇਸ ੳਪਰੰਤ ਭਾਈ ਗੁਰਇਕਬਾਲ ਸਿੰਘ ਨੇ ਕੀਰਤਨ ਦੀ ਹਾਜਰੀ ਭਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਬਿਨਾ ਸੀਸ ਤੋਂ ਲੜਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਉਣ ਲਈ ਬਿਨਾਂ ਸੀਸ ਤੋਂ ਲੜਦੇ ਸ਼ਹੀਦ ਹੋਏ ਸਨ।ਬਾਬਾ ਦੀਪ ਸਿੰਘ ਜੀ ਵਰਗੀ ਮਿਸਾਲ ਦੁਨੀਆ ਵਿੱਚ ਨਹੀਂ ਮਿਲਦੀ।ਬਾਬਾ ਦੀਪ ਸਿੰਘ ਜੀ ਦਾ ਹੋਰ ਨੇਮ ਤੋਂ ਇਲਾਵਾ 101 ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦਾ ਰੋਜਾਨਾ ਨੇਮ ਸੀ ਅਤੇ ਇਹ ਸਾਰੀ ਗੁਰਬਾਣੀ ਦੀ ਹੀ ਕਿਰਪਾ।ਭਾਈ ਸਾਹਿਬ ਜੀ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ।
ਇਸ ਮੌਕੇ ਸਕੂਲ ਦਾ ਇਨਾਮ ਵੰਡ ਸਮਾਰੋਹ ਵੀ ਹੋਇਆ ਜਿਸ ਵਿੱਚ ਬੱਚਿਆਂ ਨੂੰ ਭਾਈ ਗੁਰਇਕਬਾਲ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਬਲਵਿੰਦਰ ਸਿੰਘ ਸਾਬਕਾ ਹੈਡ ਗ੍ਰੰਥੀ ਗੁ. ਸ਼ਹੀਦ ਗੰਜ਼ ਸਾਹਿਬ, ਟਹਿਲਇੰਦਰ ਸਿੰਘ, ਰਜਿੰਦਰ ਸਿੰਘ ਰਾਣਾ ਵੀਰ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਬੀਬੀ ਜਤਿੰਦਰ ਕੌਰ, ਪਿੰਸੀਪਲ ਜਸਲੀਨ ਕੌਰ, ਬੀਬੀ ਪਰਮਜੀਤ ਕੌਰ (ਪੰਮਾ ਭੈਣ) ਆਦਿ ਨੇ ਬੱਚਿਆਂ ਨੂੰ ਇਨਾਮ ਵੰਡੇ। ਸਕੂਲ ਪਿ੍ਰੰਸੀਪਲ ਜਸਲੀਨ ਕੌਰ ਨੇ ਸਮੁੱਚੀ ਸੰਗਤ ਨੂੰ ਜੀ ਆਇਆਂ ਕਿਹਾ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media