ਅੰਮ੍ਰਿਤਸਰ, 4 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪਿੰਡਾਂ ’ਚ ਰੁਜਗਾਰ ਮੁਹੱਈਆ
ਕਰਵਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਟ੍ਰੇਨਿੰਗ ਦੇਣ ਲਈ 21 ਰੋਜ਼ਾ ‘ਆਨ ਦਾ ਜਾਬ’ ਸਿਖਲਾਈ ਕੋਰਸ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੇਂਦਰ ਵਲੋਂ ਇਸ ਕੋਰਸ ’ਚ ਸਰਕਾਰੀ ਸ:ਸ ਸਕੂਲ, ਕਿਆਮਪੁਰਾ ਅਤੇ ਸਰਕਾਰੀ ਸ:ਸ ਸਕੂਲ ਜਬੋਵਾਲ ਦੇ ਵਿਦਿਆਰਥੀਆਂ ਨੂੰ ਬਾਗਬਾਨੀ ਸਬੰਧੀ ਜਾਣੂ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਫ਼ੂਡ ਪ੍ਰੋਸੈਸਿੰਗ ਟ੍ਰੇਨਿੰਗ ਸੈਂਟਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਨਾਲ ਸਬੰਧਿਤ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।
ਟ੍ਰੇਨਿੰਗ ਕੋਰਸ ਦੇ ਪ੍ਰਬੰਧਕ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਵਲੋਂ ਖੰੁਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਅਤੇ ਬਾਗਬਾਨੀ ਨਾਲ ਸਬੰਧਿਤ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ, ਬਡਿੰਗ ਅਤੇ ਗ੍ਰਾਫ਼ਟਿੰਗ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ ਅਤੇ ਕਾਲਜ ਦੇ ਬਾਗਬਾਨੀ ਮਿਊਜ਼ੀਅਮ ਦਾ ਦੌਰਾ ਕਰਵਾਇਆ ਗਿਆ। ਇਸ ਕੋਰਸ ਦੌਰਾਨ ਨਾਜ਼ਰ ਸਿੰਘ, ਸਹਾਇਕ ਮੰਡੀਕਰਨ ਅਫ਼ਸਰ ਅੰਮ੍ਰਿਤਸਰ ਨੇ ਫਲਾਂ ਦੇ ਸੁਚੱਜੇ ਮੰਡੀਕਰਨ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਰੀਨੂੰ ਵਿਰਦੀ ਵੱਲੋਂ ਫ਼ਲਾਂ ਦੀ ਦਰਜਾਬੰਦੀ ਅਤੇ ਪੈਕਿੰਗ ਬਾਰੇ ਦੱਸਿਆ ਗਿਆ।
ਸਕੂਲ ਦੇ ਵੋਕੇਸ਼ਨਲ ਮਾਸਟਰ ਹਾਰਟੀਕਲਚਰ ਸੰਜੀਵ ਕੁਮਾਰ, ਸ:ਸ ਸਕੂਲ ਜੱਬੋਵਾਲ ਦੇ ਮਨਜੀਤ ਸਿੰਘ ਅਤੇ ਵੋਕੇਸ਼ਨਲ ਮਾਸਟਰ ਹਾਰਟੀਕਲਚਰ ਜਸਬੀਰ ਸਿੰਘ, ਸ:ਸ ਸਕੂਲ ਕਿਆਮਪੁਰਾ ਨੇ ਨਰਸਰੀ ਦੀ ਵਿਜ਼ਟ ਕਰਵਾ ਕੇ ਬੂਟੇ ਤਿਆਰ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਜਸਵਿੰਦਰ ਸਿੰਘ ਭਾਟੀਆ ਵਲੋਂ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ ਅਤੇ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕਿੱਤਾ ਮੁੱਖੀ ਪ੍ਰੈਕਟੀਕਲ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media