ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਦਿਸ਼ਾ ਨਿਰਦੇਸ਼ਾ ਹੇਠ ਬਲਾਕ ਬੁੰਗਲ ਬਧਾਣੀ ਵਿਖੇ ਪੇਟ ਦੇ ਕੀੜਿਆ ਤੋਂ ਬਚਾਉਣ ਲਈ ਰਾਸ਼ਟਰੀ ਮੁਕਤੀ ਦਿਵਸ ਅਧੀਨ 1 ਤੋ 19 ਸਾਲ ਤੱਕ ਦੇ ਸਾਰੇ ਹੀ ਬੱਚਿਆ ਨੂੰ ਐਂਲਵੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ।ਇਸ ਦੀ ਸ਼ੁਰੂਆਤ ਐਸ.ਐਮ.ਓ ਬਧਾਣੀ ਡਾ. ਸੰਤੋਸ਼ ਕੁਮਾਰੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਣੀ ਤੋਂ ਕੀਤੀ ਗਈ ਜਿੱਥੇ ਇਹ ਖੁਰਾਕ ਦੁਪਹਿਰ ਦੇ ਖਾਣੇ ਤੋ ਬਾਅਦ ਬੱਚਿਆ ਨੂੰ ਖਵਾਈ ਗਈ। ਇਸ ਦੋਰਾਨ ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਪੇਟ ਦੇ ਕੀੜੇ ਹੋਣ ਨਾਲ ਬੱਚਿਆਂ ਵਿੱਚ ਕੁਪੋਸ਼ਣ, ਖੂਨ ਦੀ ਕਮੀ ਹੋ ਜਾਂਦੀ ਹੈ।ਜਿਸ ਕਾਰਨ ਹਮੇਸ਼ਾਂ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸ਼ਰੀਰਕ ਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ।ਉਨ੍ਹਾਂ ਨੇ ਬੱਚਿਆਂ ਨੂੰ ਹੱਥ ਧੋਣ ਦੀ ਸਹੀ ਤਕਨੀਕ ਬਾਰੇ ਦੱਸਿਆ ਅਤੇ ਨਹੂੰਆਂ ਨੂੰ ਛੋਟੇ ਤੇ ਸਾਫ ਰੱਖਣ ਲਈ ਵੀ ਕਿਹਾ।ਖਾਣੇ ਨੂੰ ਹਮੇਸ਼ਾਂ ਢੱਕ ਕੇ ਰੱਖਣ ਅਤੇ ਫਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ।ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋ ਬਾਅਦ ਹਮੇਸ਼ਾਂ ਹੱਥ ਧੋਣ ਲਈ ਕਿਹਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਜਿਹੜੇ ਬੱਚੇ ਅੱਜ ਖੁਰਾਕ ਲੈਣ ਤੋ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਮੋਪ-ਅੱਪ ਦਿਵਸ 14 ਫਰਵਰੀ 2019 ਨੂੰ ਇਹ ਖੁਰਾਕ ਜਰੂਰ ਖਵਾਈ ਜਾਵੇਗੀ।ਇਸ ਮੋਕੇ ਪ੍ਰਿੰਸੀਪਲ ਰਘਵੀਰ ਕੋਰ, ਰਿੰਪੀ ਬੀ.ਈ.ਈ, ਸੋਮ ਨਾਥ, ਨੀਲਮ ਕੁਮਾਰੀ, ਲਖਵੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media