ਅੰਮ੍ਰਿਤਸਰ, 10 ਫਰਵਰੀ (ਪੰਜਾਬ ਪਸੋਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਬਸੰਤ ਪੰਚਮੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ।ਬਸੰਤ ਦਾ ਤਿਉਹਾਰ ਅਧਿਆਤਮਿਕ ਤੌਰ `ਤੇ ਇਹ ਦੱਸਦਾ ਹੈ ਕਿ ਅਗਿਆਨਤਾ ਤੇ ਉਦਾਸੀ ਦੇ ਦਿਨ ਖ਼ਤਮ ਹੋ ਗਏ ਹਨ ਤੇ ਹੁਣ ਅਧਿਆਤਮਿਕ ਖੁਸ਼ੀ ਤੇ ਜਾਗ੍ਰਤੀ ਦੇ ਦਿਨ ਸ਼਼ੁਰੂ ਹੋ ਗਏ ਹਨ। ਇਹ ਤਿਉਹਾਰ ਸਾਰੀਆਂ ਰੁੱਤਾਂ ਦੀ ਰਾਣੀ ਅਖਵਾਉਂਦਾ ਹੈ।ਪ੍ਰਾਰਥਨਾ ਸਭਾ ਦਾ ਆਰੰਭ ਸਰਸਵਤੀ ਦੇਵੀ ਦੀ ਵੰਦਨਾ ਨਾਲ ਕੀਤਾ ਗਿਆ ਤਾਂ ਜੋ ਆਸ਼ੀਰਵਾਦ ਫ਼ਲਸਰੂਪ ਗਿਆਨ ਅਤੇ ਬੁੱਧੀਮਤਾ ਵਧੇ।ਬੱਚਿਆਂ ਨੇ ਇਸ ਤਿਉਹਾਰ ਦੇ ਮਹੱਤਵ ਤੇ ਪ੍ਰਕਾਸ਼ ਪਾਇਆ, ਕਵਿਤਾ ਗਾਇਨ ਕੀਤਾ ਅਤੇ ਇਸ ਉਤਸਵ ਤੇ ਖੁਸ਼ੀ ਦੇ ਗੀਤ ਗਾਏ।ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਜੋ ਕਿ ਖੁਸ਼ਹਾਲੀ, ਰੌਸ਼ਨੀ, ਊਰਜਾ ਤੇ ਆਸ਼ਾ ਦਾ ਪ੍ਰਤੀਕ ਹੈ। ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਸ਼ੀਰਵਾਦ ਤੇ ਸ਼ੁੱਭ-ਕਾਮਨਾਵਾਂ ਦਿੱਤੀਆਂ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਮਹੱਤਵ ਬਾਰੇ ਦੱਸਿਆ ਅਤੇ ਚੰਗੇ ਗੁਣ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਚੁਣੌਤੀਆਂ ਦਾ ਸਾਹਮਣਾ ਮੁਸਕਰਾਉਂਦੇ ਹੋਏ ਕਰ ਸਕਣ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media