Saturday, March 21, 2026

ਸਰਵਹਿੱਤਕਾਰੀ ਸਕੂਲ ਵਿਖੇ ਬਸੰਤ ਮੇਲਾ ਆਯੋਜਿਤ

PPN1002201916ਧੂਰੀ, 10 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਧੂਰਾ-ਧੂਰੀ ਵੱਲੋਂ ਪ੍ਰਿੰਸੀਪਲ ਅਜੈ ਸ਼ਰਮਾ ਦੀ ਅਗੁਵਾਈ ਵਿੱਚ ਬਸੰਤ ਮੇਲਾ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਲਾਲ ਅਤੇ ਵਿਨੋਦ ਕੁਮਾਰ ਨੇ ਜਯੋਤੀ ਜਗਾ ਕੇ ਮਾਂ ਸਰਸਵਤੀ ਦਾ ਪੂਜਨ ਕਰਨ ਉਪਰੰਤ ਕੀਤੀ।ਬੱਚਿਆਂ ਦੇ ਬੇਬੀ ਸ਼ੋਅ ਮੁਕਾਬਲਿਆਂ ਵਿੱਚ ਲਕਸ਼ੈ, ਫੈਂਸੀ ਡਰੇਸ ਵਿੱਚ ਦਿਵਿਯਮ ਅਤੇ ਸੋਲੋ ਡਾਂਸ ਮੁਕਾਬਲਿਆਂ ਵਿੱਚ ਮਿਸ਼ਟੀ ਐਂਡ ਮਿਸਟੀ ਗਰੁੱਪ ਜੇਤੂ ਰਹੇ।ਸਕੂਲ ਪ੍ਰਿੰਸੀਪਲ ਵੱਲੋਂ ਜੇਤੂ ਬੱਚਿਆਂ ਦੀ ਖੂਬ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਵਿੱਚੋਂ ਚੁਣੇ ਜਾਣ ਵਾਲੇ ਚਾਰਮਿੰਗ ਮੋਮ ਅਤੇ ਸਮਾਰਟ ਫਾਦਰ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਅਜੈ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਅਜਿਹੇ ਪ੍ਰੋਗਰਾਮ ਭਵਿੱਖ `ਚ ਵੀ ਕਰਵਾਏ ਜਾਣਗੇ।ਉਹਨਾਂ ਆਏ ਸਾਰੇ ਮਹਿਮਾਨਾਂ ਅਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਵਾਈਸ ਪ੍ਰਿੰਸੀਪਲ ਮਾਧਵੀ ਗਰਗ, ਜੀਵਨ ਕੁਮਾਰ ਜੈਨ ਅਤੇ ਪਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply