Saturday, March 21, 2026

ਵੈਲੇਨਟਾਈਨ ਡੇਅ `ਤੇ ਰਲੀਜ਼ ਹੋਵੇਗੀ ਕਾਮੇਡੀ ਫਿਲਮ `ਕਾਲਾ ਸ਼ਾਹ ਕਾਲਾ`

ਫਿਲਮ `ਚ ਨਜ਼ਰ ਆਉਣਗੇ ਸਰਗੁਣ ਮਹਿਤਾ, ਬੀਨੂ ਢਿੱਲੋਂ ਤੇ ਜੋਰਡਨ ਸੰਧੂ

PPN1002201918ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਪੁੱਜੀ `ਕਾਲਾ ਸ਼ਾਹ ਕਾਲਾ` ਦੀ ਫਿਲਮ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਅਮਰਜੀਤ ਸਿੰਘ ਦੀ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮੇਹਤਾ, ਬੀਨੂ ਢਿੱਲੋਂ ਅਤੇ ਜੋਰਡਨ ਸੰਧੂ ਦੇ ਮੁੱਖ ਕਿਰਦਾਰ ਹਨ।ਇਹ ਫਿਲਮ ਪਹਿਲੀ ਵਾਰ ਸਰਗੁਣ ਮਹਿਤਾ ਤੇ ਬੀਨੂ ਢਿੱਲੋਂ ਨੂੰ ਵੱਡੇ ਪਰਦੇ `ਤੇ ਇਕੱਠੇ ਪੇਸ਼ ਕਰ ਰਹੀ ਹੈ।ਬੀਨੂ ਢਿੱਲੋਂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਹ ਆਪਣੀ ਹਰ ਫਿਲਮ ਦੀ ਰਲੀਜ਼ ਤੋਂ ਪਹਿਲਾਂ ਗੁਰੁ ਘਰ ਨਤਮਸਤਕ ਹੁੰਦੇ ਹਨ।ਉਨਾਂ ਕਿਹਾ ਕਿ ਕਾਲਾ ਸ਼ਾਹ ਕਾਲਾ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ।ਕਾਲਾ ਸ਼ਾਹ ਕਾਲਾ ਰੂਪ ਰੰਗ ਦੀ ਧਾਰਨਾ ਨੂੰ ਤੋੜੇਗੀ ਅਤੇ ਕਹਾਣੀ ਦੱਸੇਗੀ ਕਿ ਪਿਆਰ `ਪ੍ਰਫ਼ੈਕਟ ਸੁੰਦਰਤਾ` ਤੋਂ ਪਰੇ ਹੈ।ਉਨਾਂ ਕਿਹਾ ਕਿ ਟਰੇਲਰ ਦੇ ਜਾਰੀ ਹੋਣ ਨਾਲ ਇਹ ਜ਼ਾਹਿਰ ਹੈ ਕਿ ਫਿਲਮ ਦਾ ਉਦੇਸ਼ ਮਨੋਰਜ਼ਨ ਕਰਨਾ ਹੈ।ਇਹ ਫਿਲਮ ਵੈਲੇਨਟਾਈਨ ਡੇਅ `ਤੇ 14 ਫਰਵਰੀ ਨੂੰ ਰਲੀਜ਼ ਹੋਵੇਗੀ। ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਕਾਲਾ ਸ਼ਾਹ ਕਾਲਾ ਫਿਲਮ ਇਸ ਗੱਲ ਨੂੰ ਦੁਬਾਰਾ ਜ਼ਾਹਿਰ ਕਰੇਗੀ ਕਿ ਪਿਆਰ ਸਿਰਫ ਸੂਰਤ ਨਾਲ ਹੀ ਨਹੀਂ ਹੁੰਦਾ, ਬਲਕਿ ਦਿਲ ਨਾਲ ਹੁੰਦਾ ਹੈ।ਜ਼ੀ ਸਟੂਡੀਓ ਦੇ ਸੀ.ਈ.ਓ ਪਟੇਲ ਨੇ ਕਿਹਾ ਕਿ ਆਉਣ ਵਾਲੀ ਪੰਜਾਬੀ ਫਿਲਮ `ਕਾਲਾ ਸ਼ਾਹ ਕਾਲਾ` ਦਿਲ ਛੂਹ ਲੈਣ ਵਾਲੀ ਕਹਾਣੀ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply