Friday, February 27, 2026

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

PPN1002201922ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ `ਇੰਟਰਨੈਸ਼ਨਲ ਸੀ.ਐਮ.ਈ-ਕਮ-ਐਨ.ਡਬਲਿਊ ਚੈਪਟਰ ਕਾਨਫਰੰਸ ਆਈ.ਏ.ਪਪੀ.ਐਮ-2019` ਦਾ ਆਯੋਜਨ ਕੀਤਾ ਗਿਆ।ਕਾਨਫਰੰਸ ਵਿੱਚ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਅਤੇ ਡਾ. ਰੂਪ ਸਿੰਘ ਚੀਫ਼ ਸਕੱਤਰ ਸ੍ਰੋਮਣੀ ਕਮੇਟੀ ਨੇ ਗੈਸਟ ਆਫ ਆਨਰ ਵਜੋ ਸ਼ਿਰਕਤ ਕੀਤੀ। ਡਾ. ਕੁਲਵੰਤ ਸਿੰਘ ਦੇਦ ਵਾਂਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕਿਹਾ ਕਿ ਪਿਛਲੇ 150 ਸਾਲਾਂ ਤੋਂ ਪੈਥੋਲੋਜੀ ਵਿਭਾਗ ਬਿਮਾਰੀ ਨੂੰ ਸਮਝਣ ਅਤੇ ਬਿਮਾਰੀ ਦਾ ਹੱਲ ਕੱਢਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਅਤੇ ਵਰਤਮਾਨ ਡਿਜੀਟਲ ਤਕਨੀਕੀ ਸਮੇਂ ਵਿੱਚ ਇਸ ਖੇਤਰ ਵਿੱਚ ਬਹੁਤ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ।ਹਾਲਾਂਕਿ ਦੂਸਰੇ ਪਾਸੇ ਮੈਡੀਕਲ ਉਦਯੋਗ ਉਪਰ ਵੀ ਡਿਜ਼ੀਟਲ ਤਕਨੀਕ ਦੀ ਵਰਤੋਂ ਕਰਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਪਰ ਬਿਮਾਰੀਆਂ ਦੀ ਜਾਂਚ ਪ੍ਰਕਿਰਿਆ ਦਾ ਕੋਰਸ ਲੈਬਾਂ ਵਿੱਚ ਪੈਥੋਲੋਜਿਸਟਸ `ਤੇ ਬਹੁਤ ਜ਼ਿਆਦਾ ਨਿਰਭਰ ਹੈ। ਡਾ. ਭਾਰਤ ਐਨ. ਨਾਥਵਾਨੀ ਐਮ.ਡੀ ਡਾਇਰੈਕਟਰ ਆਫ਼ ਪੈਥੋਲੋਜੀ ਕੰਨਸਲਟੈਂਸ਼ਨ ਸਰਵਿਸ ਇੰਨ ਸੀ.ਟੀ ਆਫ਼ ਹੋਪ ਮੈਡੀਕਲ ਕਾਲਜ ਡਿਊਰੇਟ ਕੈਲੀਫੋਰਨੀਆਂ (ਯੂ.ਐਸ.ਏ) ਮੰਨੇ ਪ੍ਰਮੰਨੇ ਲਿੰਫੋਮਾ ਮਾਹਰ ਨੂੰ ਵਰਤਮਾਨ ਸਮੇਂ ਵਿੱਚ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਵਿਧੀਆਂ ਬਾਰੇ ਵਿਚਾਰ ਕਰਨ ਲਈ ਸੱਦਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਪੈਥੋਲੋਜੀ ਵਿਧੀ ਦੀ ਜਗਾ ਡਿਜੀਟਲ ਟੈਕਨੋਲੋਜੀ ਨਾਲ ਅਣੂਆਂ ਦਾ ਵਿਸ਼ਲੇਸ਼ਣ ਵਧੇਰੇ ਸਹੀ ਇਲਾਜ ਕਰਨ ਦੀ ਜਾਣਕਾਰੀ ਦੇਵੇਗਾ।ਰੇਡੀਓਲਾਜੀ ਵਾਂਗ ਪੈਥੋਲੋਜੀ ਨੂੰ ਵੀ ਇੱਕ ਡਾਇਗਨੌਸਟਿਕ ਪ੍ਰਕਿਰਿਆ ਦੀ ਲੋੜ ਹੁੰਦੀ ਹੈ ਪੈਥੋਲੋਜੀ ਰਿਪੋਰਟ ਨਾਲ ਇਲਾਜ ਕਰਨ ਦੀ ਵਿਧੀ ਨੂੰ ਡਿਜ਼ੀਟਲ ਇਮੇਜਿੰਗ ਭਵਿੱਖ ਵਿੱਚ ਬਦਲ ਦੇਵੇਗਾ।
ਡਾ. ਜਸਪਾਲ ਸਿੰਘ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਬੀਮਾਰੀ ਦੇ ਜੈਨੇਟਿਕ ਅਤੇ ਸ਼ਰੀਰਕ ਪ੍ਰਗਟਾਵੇ ਦੋਵਾਂ ਦੇ ਆਧਾਰ `ਤੇ ਡਾਕਟਰੀ ਇਲਾਜ ਵਿੱਚ ਤਬਦੀਲੀ ਕੀਤੀ ਗਈ ਹੈ, ਇਸ ਲਈ ਰੋਗੀਆਂ ਖਾਸ ਤੌਰ ਤੇ ਕੈਂਸਰ ਦੇ ਇਲਾਜ ਲਈ ਸਮੇਂ ਸਮੇਂ ਤੇ ਪੈਥੋਲੋਜੀ ਦੇ ਗਿਆਨ ਨੂੰ ਬਦਲ ਕੇ ਆਧੁਨਿਕ ਕਰਨ ਦੀ ਜ਼ਰੂਰਤ ਹੈ।ਇਸ ਤੋਂ ਇਲਾਵਾ ਹੋਰ ਵਿਦੇਸ਼ਾਂ ਤੋਂ ਆਏ ਡੈਲੀਗੇਟਸ ਨੇ ਜੀ.ਆਈ.ਟੀ, ਛਾਤੀ, ਸਿਰ ਅਤੇ ਗਰਦਨ ਦੇ ਜਖ਼ਮ ਅਤੇ ਖੂਨ ਦੇ ਕੈਂਸਰ ਬਾਰੇ ਵਿਸਥਾਰ ਰੂਪ ਵਿੱਚ ਚਰਚਾ ਕੀਤਾ।ਪੋਸਟ ਲੰਚ ਦਾ ਸੈਸ਼ਨ ਵਿੱਚ ਪੋਸਟ ਗਰੈਜੂਏਟ ਅਤੇ ਪੈਥੋਲੋਜਿਸਟਾਂ ਨੇ ਮੌਖਿਕ ਅਤੇ ਪੋਸਟਰ ਪੇਪਰ ਪੇਸ਼ ਕੀਤਾ।
ਡਾ. ਭਾਰਤ ਐਨ. ਨਾਥਵਾਨੀ, ਐਮ.ਡੀ, ਡਾ. ਰਾਜਕੁਮਾਰ ਵਾਜਪੇਈ ਅਸਿਸਟੈਂਟ ਪ੍ਰੋਫੈਸਰ ਲੈਬੋਰਟਰੀ ਮੈਡੀਸਨ ਅਤੇ ਪੈਥੋਬਾਇਉਲੋਜੀ ਯੂਨੀਵਰਸਿਟੀ ਆਫ਼ ਟੋਰੰਟੋ, ਕਲੀਨੀਕਲ ਚੀਫ਼ ਪੈਥੋਲੋਜੀ ਵਿਭਾਗ, ਟਿਮਨਸ ਅਤੇ ਡਿਸਟ੍ਰਿਕ ਹਸਪਤਾਲ ਅਤੇ ਸਟਾਫ਼ ਪੈਥੋਲੋਜਿਸਟ, ਯੂਨੀਵਰਸਿਟੀ ਹੈਲਥ ਨੈਟਵਰਕ, ਉਨਟਾਰੀਓ (ਕਨੈਡਾ), ਡਾ. ਪ੍ਰਸ਼ਾਂਤ ਏ.ਜੈਨੀ  ਐਸੋਸੀਏਟ ਪ੍ਰੋਫੈਸਰ ਨੋਰਦਨ ਉਨਟਾਰੀਓ, ਸਕੂਲ ਆਫ਼ ਮੈਡੀਸਨ, ਉਨਟਾਰੀਓ ਐਂਡ ਅਨੈਟਮਿਕ ਪੈਥੋਲੋਜਿਸਟ, ਥੰਦਰ ਬੇ ਰੀਜਨਲ ਹੈਲਥ ਸਾਇੰਸਜ਼ ਸੈਂਟਰ ਕਨੈਡਾ, ਡਾ. ਜਗਮੋਹਨ ਐਸ ਸੰਧੂ ਮੈਡੀਕਲ ਡਾਇਰੈਕਟਰ ਅਤੇ ਚੇਅਰਮੈਨ, ਪੈਥੋਲੋਜੀ ਤੇ ਲੈਬੋਰਟਰੀ ਮੈਡੀਸਨ ਵਿਭਾਗ ਕੋਰਟਲੈਂਡ ਰੀਜਨਲ ਮੈਡੀਕਲ ਸੈਂਟਰ, ਕੋਰਟਲੈਂਡ ਐਂਡ ਯੂਨਾਇਟਿਡ ਹੈਲਥ ਸਰਵਿਸਜ਼ ਹਸਪਤਾਲ ਜਾਨਸਨ ਸਿਟੀ ਨਿਊਯਾਰਕ (ਯੂ.ਐਸ.ਏ), ਡਾ. ਅਨਿਲ ਆਰ ਪ੍ਰਸਾਦ ਮੈਡੀਕਲ ਡਾਇਰੈਕਟਰ ਗ੍ਰੀਨ ਵੈਲੀ ਹਸਪਤਾਲ ਪੈਥੋਲੋਜੀ ਤੇ ਲੈਬੋਰਟਰੀ ਮੈਡੀਸਨ ਵਿਭਾਗ ਅਤੇ ਸਟਾਫ਼ ਪੈਥੋਲੋਜਿਸਟ ਨੋਰਥ ਵੈਸਟ ਮੈਡੀਕਲ ਸੈਂਟਰ ਅਤੇ ਓਰੋ ਵੈਲੀ ਹਸਪਤਾਲ ਟਸਕਾਨ ਐਰੀਜੋਨਾ (ਯੂ.ਐਸ.ਏ), ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡੀਨ ਡਾ. ਏ.ਪੀ ਸਿੰਘ, ਅਮਨਦੀਪ ਸਿੰਘ ਡਿਪਟੀ ਰਜਿਸ਼ਟਰਾਰ, ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ, ਡਾ. ਮ੍ਰਿਧੂ ਮੰਜਰੀ, ਪ੍ਰੋਫੈਸਰ ਤੇ ਮੁੱਖੀ ਪੈਥੋਲੋਜੀ ਵਿਭਾਗ, ਪੂਰੇ ਭਾਰਤ ਅਤੇ ਵਿਦੇਸ਼ਾਂ ‘ਚੋ ਆਏ 300 ਤੋਂ ਵੱਧ ਡਾਕਟਰ, ਡੈਲੀਗੇਟ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply