Friday, July 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਕਸਫੋਡ ਵਰਗੀ ਕੌਮਾਂਤਰੀ ਸੰਸਥਾ ਬਣਾਉਣ ਦਾ ਕਰਾਗੇ ਯਤਨ- ਕੁੰਵਰ ਵਿਜੇ ਪ੍ਰਤਾਪ ਸਿੰਘ

PPN1002201921ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਆਈ.ਜੀ.ਪੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਲਾਨ ਕੀਤਾ ਕਿ ਅਲੂਮਨੀ ਐਸੋਸੀਏਸ਼ਨ ਜਿਥੇ ਅਗਲੇ ਸਾਲ ਤੋਂ ਯੂਨੀਵਰਸਿਟੀ ’ਤੇ ਕੋਈ ਵੀ ਬੋਝ ਨਹੀਂ ਪਾਵੇਗੀ, ਉਥੇ ਯੂਨੀਵਰਸਿਟੀ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ।ਉਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਲਾਈਫ ਟਾਈਮ ਮੈਂਬਰਸ਼ਿਪ ਲੈਣ ਲਈ ਕਿਹਾ ਜਾਵੇਗਾ।ਉਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਝ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਕਸਫੋਡ ਵਰਗੀ ਕੌਮਾਂਤਰੀ ਯੂਨੀਵਰਸਿਟੀ ਬਣਾਉਣ ਦੇ ਲਈ ਐਸੋਸੀਏਸ਼ਨ ਕਈ ਕਦਮ ਉਠਾਵੇਗੀ ਤਾਂ ਜੋ ਭਵਿੱਖ ਵਿਚ ਨੋਬਲ ਪਰਾਇਜ ਵਿਜੇਤਾ ਇਥੋਂ ਨਿਕਲ ਸਕਣ। ਉਨਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਚਾਰ ਵੱਖ-ਵੱਖ ਖੇਤਰਾਂ ਵਿਚ ਕੀਤੀ ਜਾਣ ਵਾਲੀ ਖੋਜ ਦੇ ਲਈ ਫੰਡ ਮੁਹੱਈਆ ਕਰਵਾਇਆ ਜਾਵੇਗਾ। ਸਾਇੰਸ, ਧਰਮ, ਭਾਸ਼ਾ ਅਤੇ ਏਰੀਆ ਸਟੱਡੀ ਦੇ ਵਿਚ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਅੰਮ੍ਰਿਤਸਰ ਰਿਸਰਚ ਜਨਰਲ ਵੀ ਐਸੋਸੀਏਸ਼ਨ ਪ੍ਰਕਾਸ਼ਿਤ ਕਰੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸਾਸ਼ਨ ਵਿਚਕਾਰ ਇਕ ਚੰਗਾ ਤਾਲੇਮਲ ਬਣਾਉਣ ਦੇ ਲਈ ਐਸੋਸੀਏਸ਼ਨ ਇਕ ਕੜੀ ਦਾ ਕੰਮ ਕਰੇਗੀ ਤਾਂ ਜੋ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਾ ਸਕੇ।ਉਨਾਂ ਨੇ ਇਸ ਮੌਕੇ ਸਿੱਖਿਆ ਦੇ ਡਿੱਗ ਰਹੇ ਮਿਆਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।ਉਨਾਂ ਨੇ ਇਹ ਵੀ ਕਿਹਾ ਕਿ ਅੱਜ ਜੇ ਗੈਂਗਸਟਰ ਪੈਦਾ ਹੋ ਰਹੇ ਹਨ, ਦੇ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਇਸ ਦੇ ਲਈ ਉਨਾਂ ਨੇ ਨੈਤਿਕ, ਕਦਰਾਂ, ਕੀਮਤਾਂ, ਮਾਪਿਆਂ ਵੱਲੋਂ ਨਾ ਦਿੱਤੇ ਜਾਣ ਨੂੰ ਜਿੰਮੇਵਾਰ ਠਹਿਰਾਇਆ।ਉਨਾਂ ਨੇ ਕਿਹਾ ਕਿ ਨੈਤਿਕ, ਕਦਰਾਂ, ਕੀਮਤਾਂ, ਮਰਿਆਦਾਵਾਂ ਅਤੇ ਸਿਧਾਂਤਾਂ ਨੂੰ ਜਿੰਨਾਂ ਚਿਰ ਤੱਕ ਵਿਦਿਆਰਥੀ ਨਹੀਂ ਅਪਣਾਉਣਗੇ ਉਨਾਂ ਚਿਰ ਤੱਕ ਉਨਾਂ ਦਾ ਭਵਿੱਖ ਡਾਵਾਂਡੋਲ ਹੀ ਰਹੇਗਾ।ਉਨਾਂ ਨੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਯੂਨੀਵਰਸਿਟੀ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਤਾਂ ਜੋ ਸਮਾਜ ਨੂੰ ਦਰਪੇਸ਼ ਵੱਖ-ਵੱਖ ਚੁੁਣੋਤੀਆਂ ਦਾ ਸਾਹਮਣਾ ਕੀਤਾ ਜਾ ਸਕੇ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply