Monday, March 30, 2026

ਮਿਹਨਤ ਨਾਲ ਹੀ ਸਫਲਤਾ ਕੀਤੀ ਜਾ ਸਕਦੀ ਹਾਸਲ – ਡੀ.ਸੀ ਸੰਘਾ

ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ਲੱਗਾ ਮੈਗਾ ਰੋਜ਼ਗਾਰ ਮੋਲਾ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਊ ਵਿਖੇ ਮੈਗਾ ਰੁਜਗਾਰ ਮੇਲਾ ਲਗਾਇਆ ਗਿਆ।ਮੇਲੇ PPN1302201909ਦੌਰਾਨ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਇਸ ਰੁਜਗਾਰ ਮੇਲੇ ਵਿੱਚ 1265 ਨੌਜਵਾਨਾਂ ਨੇ ਭਾਗ ਲਿਆ।31 ਤੋਂ ਵੱਧ ਵੱਖ ਵੱਖ ਕੰਪਨੀਆਂ ਨੇ ਡਿਪਲੋਮਾ ਹੋਲਡਰ, ਗਰੇਜੂਏਟ, ਡਿਗਰੀ ਹੋਲਡਰ ਪਾਸ 289 ਨੌਜਵਾਨਾਂ ਤੇ ਮੁਟਿਆਰਾਂ ਨੂੰ ਨੌਕਰੀ ਲਈ ਚੁਣਿਆ ਅਤੇ ਵੱਖ-ਵੱਖ ਕੰਪਨੀਆਂ ਵੱਲੋਂ 374 ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ।  
ਅੱਜ ਦੇ ਇਸ ਰੁਜਗਾਰ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਕੀਤਾ ਗਿਆ। ਇਸ ਦੌਰਾਨ ਸੰਘਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਨੌਕਰੀ ਲੱਭਣ ਵਾਲੇ ਅਤੇ ਨੌਕਰੀ ਦੇਣ ਵਾਲੇ ਉਦਮੀਆਂ ਨੂੰ ਇਕੋ ਪਲੇਟਫਾਰਮ ਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਯੋਗਤਾ ਤੇ ਆਧਾਰ `ਤੇ ਨੌਕਰੀ ਲਈ ਚੋਣ ਹੁੰਦੀ ਹੈ।ਅੱਜ ਦੇ ਰੋਜ਼ਗਾਰ ਮੇਲੇ ਦੌਰਾਨ ਹੋਟਲ ਹਯਾਤ ਵਲੋਂ ਰੋਹਿਤ ਕੁਮਾਰ ਨਾਂ ਦੇ ਇਕ ਦਿਵਿਆਂਗ ਵਿਅਕਤੀ ਨੂੰ ਨੌਕਰੀ ਦੇਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਘਾ ਨੇ ਕਿਹਾ ਕਿ ਇਸ ਦਿਵਿਆਂਗ ਵਿਅਕਤੀ ਨੂੰ ਯੋਗਤਾ ਤੇ ਆਧਾਰ ਤੇ ਹੋਟਲ ਵਲੋਂ ਨੌਕਰੀ ਦਿੱਤੀ ਗਈ ਹੈ ਅਤੇ ਹੋਟਲ ਵਲੋਂ ਹੀ ਇਸ ਨੂੰ ਘਰ ਤੋਂ ਲਿਜਾਣ ਅਤੇ ਛੱਡਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਸੰਘਾ ਨੇ ਦੱਸਿਆ ਕਿ ਕੁੱਝ ਕੰਪਨੀਆਂ ਦੀ ਮੰਗ ਅਨੁਸਾਰ 16 ਫਰਵਰੀ ਅਤੇ 20 ਫਰਵਰੀ ਨੂੰ ਵੀ ਛੋਟੇ ਛੋਟੇ ਰੋਜ਼ਗਾਰ ਮੇਲੇ ਜ਼ਿਲ੍ਹਾ ਰੋਜ਼ਗਾਰ ਬਿਓਰੋ ਦਫ਼ਤਰ ਵਿਖੇ ਲਗਾਏ ਜਾਣਗੇ ਜਿਥੇ ਕੰਪਨੀਆਂ ਦੀ ਮੰਗ ਅਨੁਸਾਰ ਉਨਾਂ ਨੂੰ ਨੌਜਵਾਨ ਮੁਹੱਈਆਂ ਕਰਵਾਏ ਜਾਣਗੇ।ਉਨਾਂ ਕਿਹਾ ਕਿ ਜਿਹੜੇ ਨੌਜਵਾਨ ਅੱਜ ਨੌਕਰੀ ਤੋਂ ਵਾਂਝੇ ਰਹਿ ਗਏ ਹਨ ਉਨਾਂ ਲਈ ਅਗਲਾ ਰੋਜ਼ਗਾਰ ਮੇਲਾ 22 ਫਰਵਰੀ ਸਰਕਾਰੀ ਬਹੁ ਤਕਨੀਕੀ ਕਾਲਜ ਛੇਹਰਟਾ ਵਿਖੇ ਲਗਾਇਆ ਜਾ ਰਿਹਾ ਹੈ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਰੁਜਗਾਰ ਅਤੇ ਬਿਊਰੋ ਦਫਤਰ ਖੋਲਿਆ ਗਿਆ ਹੈ।ਇਸ ਦਫਤਰ `ਚ ਬੇਰੁਜ਼ਗਾਰ ਨੌਜਵਾਨ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ ਜਿਥੇ ਦਫਤਰ ਵੱਲੋਂ ਨੌਕਰੀ ਲੈਣ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਨੌਜਵਾਨ ਆਪਣਾ  ਕੰਮ ਖੋਲਣਾ ਚਾਹੁੰਦੇ ਹਨ ਨੂੰ ਮੁਦਰਾ ਯੋਜਨਾ ਤਹਿਤ ਕਰਜਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply