ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋ ਵੈਟਰਨ ਐਕਰੀਡੈਂਟਡ ਪੱਤਰਕਾਰਾਂ ਨੂੰ 60 ਸਾਲ ਦਾ ਉਮਰ ਉਪਰੰਤ ਪੈਨਸ਼ਨ ਦੇਣ
ਦੇ ਲਏ ਗਏ ਫੈਸਲੇ ਦਾ ਪੱਤਰਕਾਰ ਭਾਈਚਾਰੇ ਵੱਲੋ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ।ਜਿਸ ਨਾਲ ਪੱਤਰਕਾਰਾਂ ਦੀ ਲੰਮੇ ਸਮੇਂ ਲਟਕ ਰਹੀ ਮੰਗ ਨੂੰ ਬੂਰ ਪਿਆ ਹੈ।
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਪੱਤਰਕਾਰ ਭਾਈਚਾਰੇ ਦੀਆਂ ਮੰਗਾਂ ਸਬੰਧੀ ਹੁਣ ਤੱਕ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆ ਨੂੰ 32 ਦੇ ਕਰੀਬ ਮੰਗ ਪੱਤਰ ਦਿੱਤੇ ਗਏ ਹਨ।ਜਿੰਨਾਂ ਵਿਚੋਂ ਚਾਰ ਮੰਗ ਪੱਤਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਤੀ ਤੌਰ ਤੇ ਮਿਲ ਕੇ ਦਿੱਤੇ ਗਏ ਸਨ। 8 ਮਈ 2017 ਨੂੰ ਜਦੋਂ ਮੁੱਖ ਮੰਤਰੀ ਬਨਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ਤਾਂ ਉਸ ਵੇਲੇ ਵੀ ਐਸੋਸੀਏਸ਼ਨ ਦੇ ਇੱਕ ਵਫਦ ਨੇ ਮੁਲਾਕਾਤ ਕਰ ਕੇ ਉਨਾਂ ਨੂੰ ਮੰਗ ਪੱਤਰ ਦਿੱਤਾ ਸੀ।ਜਿਸ ਵਿੱਚ ਲਿਖੀਆਂ 16 ਮੰਗਾਂ ਵਿੱਚ ਟੋਲ ਪਲਾਜਾ ਮੁਆਫ ਕਰਨਾ ਤੇ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਦਾ ਮੁੱਦਾ ਉਠਾਇਆ ਸੀ
ਇਸੇ ਤਰ੍ਹਾ ਮੁੱਖ ਮੰਤਰੀ ਦੇ ਆਦੇਸ਼ਾਂ `ਤੇ ਮਹਿਕਮੇ ਦੀ ਡਾਇਰੈਕਟਰ ਸ੍ਰੀਮਤੀ ਅਨੰਦਿੱਤਾ ਮਿੱਤਰਾ ਨੇ ਵੀ ਐਸੋਸੀਏਸ਼ਨ ਦੇ ਇੱਕ ਵਫਦ ਨਾਲ ਮੁਲਾਕਾਤ ਕਰਕੇ ਪੱਤਰਕਾਰ ਭਾਈਚਾਰੇ ਦੀਆ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ ਅਤੇ ਹੁਣ ਤੱਕ ਸਰਕਾਰ ਵੱਲੋ ਜਵਾਬ ਵਿੱਚ ਭੇਜੇ ਗਏ ਪੰਜ ਪੱਤਰ ਮਿਲ ਵੀ ਚੁੱਕੇ ਹਨ।ਪੱਟੀ ਨੇ ਕਿਹਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਤੋ ਪੈਨਸ਼ਨ ਦਾ ਨੋਟੀਫਿਕੇਸ਼ਨ ਕਰਕੇ ਕੀਤੇ ਐਲਾਨ ਨੂੰ ਅਮਲੀਜਾਮਾ ਪਹਿਨਾਵੇ।20 ਸਾਲਾਂ ਤੋ ਵਧੇਰੇ ਸਮੇਂ ਤੋ ਪੱਤਰਕਾਰਤਾ ਕਰਦੇ ਆ ਰਹੇ ਉਹਨਾਂ ਪੱਤਰਕਾਰਾਂ ਨੂੰ ਵੀ ਪੈਨਸ਼ਨ ਜਾਰੀ ਕੀਤੀ ਜਾਵੇ, ਜੋ ਐਕਰੀਡੇਸ਼ਨ ਕਾਰਡ ਹੋਲਡਰ ਨਹੀ ਹਨ। ਪਰ ਉਹਨਾਂ ਦਾ ਰਿਕਾਰਡ ਲੋਕ ਸੰਪਰਕ ਵਿਭਾਗ ਕੋਲ ਮੌਜੂਦ ਹੈ।
ਪ੍ਰਧਾਨ ਪੱਤੀ ਨੇ ਮੰਗ ਕੀਤੀ ਕਿ ਜਿਹੜੇ ਟੋਲ ਪਲਾਜ਼ੇ ਹਾਲੇ ਵੀ ਪੱਤਰਕਾਰਾਂ ਕੋਲੋ ਟੋਲ ਵਸੂਲ ਰਹੇ ਹਨ ਉਹਨਾਂ ਦੀ ਜਵਾਬਤਲਬੀ ਕੀਤੀ ਜਾਵੇ।ਅੰਮ੍ਰਿਤਸਰ ਪ੍ਰੈਸ ਕਲੱਬ ਜਿਹੜਾ ਅਕਾਲੀ ਸਰਕਾਰ ਵੱਲੋ ਵਾਅਦੇ ਮੁਤਾਬਿਕ ਬਣਾਇਆ ਸੀ ਤੇ ਦਸੰਬਰ 2016 ਵਿੱਚ ਪੱਤਰਕਾਰ ਨੂੰ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ।ਇਸ ਲਈ ਉਹ ਦੋ ਸਾਲਾਂ ਤੋ ਬਰਬਾਦ ਰਹੇ ਕਲੱਬ ਦਾ ਕਬਜ਼ਾ ਵੀ ਪੱਤਰਕਾਰ ਭਾਈਚਾਰੇ ਨੂੰ ਤੁਰੰਤ ਦਿੱਤਾ ਜਾਵੇ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media