ਚੰਡੀਗੜ੍ਹ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਟ੍ਰਾਈਸਿਟੀ ਦੇ ਮਸ਼ਹੂਰ ਰੀਅਲ ਅਸਟੇਟ ਡਿਵੈਲਪਰ ਮੋਤੀਆ ਗਰੁੱਪ ਨੇ ਹਾਲ ਹੀ ’ਚ ਲਾਂਚ ਕੀਤੇ ਆਪਣੇ ਕਮਰਸ਼ੀਅਲ ਪ੍ਰੋਜੈਕਟ ਮੋਤੀਆ`ਜ਼ ਰਾਯਲ ਬਿਜ਼ਨੈਸ ਪਾਰਕ ਦੀ ਕੰਸਟਰੱਕਸ਼ਨ ਸਾਈਟ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਦੇ ਨਾਲ ਵੈਲੇਂਟਾਈਨ ਡੇਅ ਦਾ ਜਸ਼ਨ ਮਨਾਇਆ।ਮੋਤੀਆ ਗਰੁੱਪ ਦੇ ਡਾਇਰੈਕਟਰ ਐਲ.ਸੀ ਮਿੱਤਲ ਅਤੇ ਗਰੁੱਪ ਦੇ ਹੋਰ ਮੈਂਬਰਾਂ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਮਠਿਆਈ ਅਤੇ ਚਾਕਲੇਟ ਵੰਡੀ।ਮਠਿਆਈ ਅਤੇ ਚਾਕਲੇਟ ਪ੍ਰਾਪਤ ਕਰਨ ਤੋਂ ਬਾਅਦ ਬੱਚਿਆਂ ਦੇ ਚਿਹਰੇ ’ਤੇ ਖੁਸ਼ੀ ਤੇ ਉਤਸ਼ਾਹ ਸਾਫ ਝਲਕ ਰਿਹਾ ਸੀ।
ਐਲ.ਸੀ ਮਿੱਤਲ ਨੇ ਇਸ ਸਮੇਂ ਕਿਹਾ ਕਿ ਵੈਲੇਂਟਾਈਨ ਡੇਅ ਦੁਨੀਆਂ ਭਰ ’ਚ ਪਿਆਰ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ, ਜੋ ਪਿਆਰ ਵੰਡਣ ਦਾ ਦਿਨ ਹੈ। ਇਹ ਸਿਰਫ ਜੋੜਿਆਂ ਲਈ ਹੀ ਨਹੀਂ, ਬਲਕਿ ਹਰ ਵਿਅਕਤੀ ਦੇ ਲਈ ਹੈ।ਉਨਾਂ ਦੀਆਂ ਕੰਸਟਰੱਕਸ਼ਨ ਸਾਈਟਾਂ ’ਤੇ ਕੰਮ ਕਰਨ ਵਾਲੇ ਮਜ਼ਦੂਰ ਅਤੇ ਉਨ੍ਹਾਂ ਦੇ ਬੱਚੇ ਵੀ ਮੋਤੀਆ ਗਰੁੱਪ ਦਾ ਹੀ ਹਿੱਸਾ ਹਨ ਅਤੇ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੇ ਜਸ਼ਨ ’ਚ ਸ਼ਾਮਿਲ ਹੋਣ ਦਾ ਪੂਰਾ ਹੱਕ ਹੈ।ਇਸੇ ਨੂੰ ਧਿਆਨ `ਚ ਰੱਖਦਿਆਂ ਹੋਇਆਂ ਉਨਾਂ ਨੇ ਮਜ਼ਦੂਰਾਂ ਦੇ ਬੱਚਿਆਂ ਦੇ ਨਾਲ ਵੈਲੇਂਟਾਈਨ ਡੇਅ ਮਨਾਉਣ ਦਾ ਫੈਸਲਾ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ 4 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ …
Punjab Post Daily Online Newspaper & Print Media