ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਇਥੋਂ ਨੇੜਲੇ ਪਿੰਡ ਜੇਠੂਵਾਲ ਵਿਖੇ ਆਯੂਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਵੱਲੋਂ ਸਾਂਝੇ ਤੌਰ ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਚੌਥਾ ਆਯੂਸ਼ ਆਊਟਰੀਚ ਮੈਡੀਕਲ ਅਤੇ ਜਾਗਰੂਕ ਕੈਂਪ ਲਗਾਇਆ ਗਿਆ।ਕੈਂਪ ਡਾਇਰੈਕਟਰ ਆਯੂਰਵੈਦਾ ਪੰਜਾਬ ਚੰਡੀਗੜ੍ਹ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਕਮ ਨੋਡਲ ਅਫ਼ਸਰ ਅੰਮ੍ਰਿਤਸਰ ਡਾ. ਆਤਮਜੀਤ ਸਿੰਘ ਬਸਰਾ ਦੀ ਅਗਵਾਈ ਹੇਠ ਲਗਾਇਆ ਗਿਆ।ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਸਮੂਹ ਪੰਚਾਇਤ ਨੇ ਵੀ ਯੋਗਦਾਨ ਪਾਇਆ।ਕੈਂਪ ਦੌਰਾਨ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ 439 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਡਾ. ਆਤਮਜੀਤ ਸਿੰਘ ਬਸਰਾ ਨੇ ਦੱਸਿਆ ਕਿ ਆਯੁਰਵੇਦ ਇਲਾਜ ਪ੍ਰਣਾਲੀ ਭਾਰਤ ਦੀ ਬਹੁਤ ਪੁਰਾਣੀ ਪ੍ਰਣਾਲੀ ਹੈ ਜਿਸ ਨਾਲ ਕਈ ਕਰਾਨਿਕ ਅਤੇ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।ਆਯੂਸ਼ ਵਿਭਾਗ ਵੱਲੋਂ ਆਯੁਰਵੇਦ ਅਤੇ ਹੋਮਿਓਪੈਥੀ ਇਲਾਜ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਨ੍ਹਾਂ ਪ੍ਰਣਾਲੀਆਂ ਤੋਂ ਲਾਭ ਲੈ ਸਕਣ। ਇਸ ਮੌਕੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਅਤੇ ਜਾਗਰੂਕ ਕਰਨ ਲਈ ਲੈਕਚਰ ਵੀ ਦਿੱਤੇ ਗਏ।ਪਿੰਡ ਵਾਸੀਆਂ ਨੂੰ ਸਵਾਇਨ ਫਲੂ ਤੋਂ ਬਚਣ ਲਈ ਅਤੇ ਇਸ ਦੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਅਸਰਾਂ ਬਾਰੇ, ਆਲੇ ਦੁਆਲੇ ਦੀ ਸਫ਼ਾਈ ਬਾਰੇ ਅਤੇ ਰੁੱਖਾਂ ਨੂੰ ਲਗਾਉਣ ਬਾਰੇ ਅਤੇ ਬਚਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਬਸਰਾ ਨੇ ਸਿਹਤ ਮੰਦ ਜੀਵਨ ਲਈ ਯੋਗ ਅਤੇ ਧਿਆਨ ਬਾਰੇ ਵੀ ਦੱਸਿਆ ਅਤੇ ਯੋਗ ਦੇ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਨੂੰ ਯੋਗ ਕਿਰਿਆਵਾਂ ਵੀ ਸਿਖਾਈਆਂ ਗਈਆਂ।
ਕੈਂਪ ਵਿੱਚ ਡਾ. ਕੁਲਦੀਪ ਸਿੰਘ ਪੰਨੂੰ (ਕੋਆਰਡੀਨੇਟਰ), ਡਾ. ਸੰਦੀਪ ਸ਼੍ਰੀਧਰ ਕੋਆਰਡੀਨੇਟਰ, ਡਾ. ਅਮਨਪ੍ਰੀਤ ਸਿੰਘ, ਡਾ. ਮਨਦੀਪ ਕੌਰ, ਡਾ. ਗੁਰਬੀਰ ਸਿੰਘ ਢਿਲੋਂ, ਡਾ. ਆਂਚਲ ਮਿਸ਼ਰਾ, ਪ੍ਰਭਦੀਪ ਸਿੰਘ, ਆਸ਼ੁਤੋਸ਼, ਸ੍ਰੀਮਤੀ ਸਿਮਰਦੀਪ ਕੌਰ, ਰਾਜਬੀਰ ਸਿੰਘ, ਹੀਰਾ ਸਿੰਘ ਆਦਿ ਨੇ ਹਿੱਸਾ ਲਿਆ।
Punjab Post Daily Online Newspaper & Print Media