ਭੀਖੀ, 17 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਵਲੋਂ ਸ਼ਿਰਡੀ (ਮਹਾਰਾਸ਼ਟਰ) ਵਿਖੇ
ਹੋਈਆਂ 15ਵੀਆਂ ਨੈਸ਼ਨਲ ਕੁੰਗ-ਫੂ-ਵੁਸ਼ੂ (ਪੁਰਾਤਨ ਮਾਰਸ਼ਲ ਆਰਟ) ਖੇਡਾਂ ਵਿੱਚ ਪਹਿਲਾ ਸਥਾਨ ਹਾਸ਼ਲ ਕਰਕੇ ਆਪਣੇ ਪਿੰਡ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਪਿੰਡ ਪਹੁੰਚਣ `ਤੇ ਖੁਸ਼ਪ੍ਰੀਤ ਕੌਰ ਦਾ ਪਿੰਡ ਪੰਚਾਇਤ ਅਤੇ ਸਮੂਹ ਵਾਸੀਆਂ, ਕਲੱਬਾ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਇਸ ਅਵਸਰ
ਖੇਡ ਪ੍ਰਤੀ ਜਾਣਕਾਰੀ ਦਿੰਦੇ ਹੋਏ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਭਾਵੇ ਲੋਕਾਂ ਲਈ ਇਹ ਖੇਡ ਨਵੀ ਜਾਪਦੀ ਹੈ, ਪੰਤੂ ਮਾਰਸ਼ਲ ਆਰਟ ਅਧਾਰਤ ਇਹ ਖੇਡ ਜੁਡੋ, ਕਰਾਟੇ ਅਤੇ ਬਾਕਸਿੰਗ ਦੀ ਜਨਨੀ ਹੈ।ਉਨ੍ਹਾਂ ਦੱਸਿਆ ਕਿ ਇਸ ਖੇਡ ਲਈ ਜਿਥੇ ਜਿਸਮਾਨੀ ਤਾਕਤ ਲਾਜ਼ਮੀ ਹੈ, ਉਥੇ ਮਾਨਸਿਕ ਇਕਾਗਰਤਾ ਅਤਿ ਅਹਿਮ ਹੈ।ਖਿਡਾਰਨ ਨੇ ਕਿਹਾ ਕਿ ਉਹ ਆਪਣੇ ਕੋਚ ਪਰਮਜੀਤ ਕ੍ਰਿਸ਼ਨ ਅਤੇ ਮੈਡਮ ਨਵਜੋਤ ਕੋਰ ਦੀ ਨਿਗਰਾਨੀ ਹੇਠ ਨਿਰੰਤਰ ਅਭਿਆਸ ਕਰਕੇ ਖੇਡ ਨੂੰ ਹੋਰ
ਬਾਰੀਕੀ ਨਾਲ ਸਿੱਖ ਰਹੀ ਹਾਂ।
ਸਨਮਾਨ ਸਮਾਰੋਹ ਵਿੱਚ ਸਰਪੰਚ ਗੁਰਮੇਲ ਕੌਰ, ਪੰਚ ਹਾਕਮ ਸਿੰਘ, ਪੰਚ ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸਮਾਜ ਸੇਵੀ ਜਸਵੀਰ ਕੌਰ ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਂ, ਪਰਵਿੰਦਰ ਸਿੰਘ ਕੂੰਨਰ, ਪੰਚ ਹਰਬੰਸ ਸਿੰਘ, ਸਰਪੰਚ ਜੀਤਾ ਸਿੰਘ ਜੱਸੜ, ਸਾਬਕਾ ਸਰਪੰਚ ਤਰਲੋਚਨ ਸਿੰਘ ਆਦਿ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media