ਅੰਮ੍ਰਿਤਸਰ, 17 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਭੁਪਿੰਦਰ ਸਿੰਘ ਨੇ ਡੀ.ਸੀ.ਪੀ (ਲਾਅ ਐਡ ਆਰਡਰ) ਦਾ ਕਾਰਜਭਾਰ ਸੰਭਾਲ ਲਿਆ ਹੈ।ਡਿਪਟੀ
ਕਮਿਸ਼ਨਰ ਪੁਲਿਸ ਵਜੋ ਤਾਇਨਾਤ ਅਮਰੀਕ ਸਿੰਘ ਪਵਾਰ ਦਾ ਤਬਾਦਲਾ ਹੋਣ ਕਰਕੇ ਉਨਾਂ ਦੀ ਥਾਂ ਲਗਾਏ ਨਵੇ ਡੀ.ਸੀ.ਪੀ ਭੁਪਿੰਦਰ ਸਿੰਘ ਪੀ.ਆਰ.ਟੀ.ਸੀ ਕੇਂਦਰ ਜਹਾਨਖੇਲਾਂ ਤੋ ਤਬਦੀਲ ਹੋ ਕੇ ਆਏ ਹਨ।ਪੰਜਾਬ ਪੁਲਿਸ `ਚ 1993 ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ ਭੁਪਿੰਦਰ ਸਿੰਘ ਵੱਖ ਵੱਖ ਥਾਣਿਆਂ ਦੇ ਮੁੱਖੀ, ਕਈ ਸਬ ਡਵੀਜਨਾਂ ਦੇ ਡੀ.ਐਸ.ਪੀ ਅਤੇ ਬਤੌਰ ਐਸ.ਪੀ ਵੀ ਸੇਵਾ ਨਿਭਾਅ ਚੁੱਕੇ ਹਨ।ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨਾਂ ਨੇ ਲੋਕਾਂ ਤੇ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਹਰ ਸ਼ਹਿਰੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਨਸਾਫ ਦੁਆਇਆ ਜਾਏਗਾ ਅਤੇ ਗੁਰੂ ਨਗਰੀ `ਚ ਅਮਨ ਕਾਨੂੰਨ ਬਹਾਲ ਰੱਖਆ ਜਾਵੇਗਾ।ਕਾਰਜ਼ਭਾਰ ਸੰਭਾਲਦਿਆਂ ਉਨਾਂ ਨੇ ਤਬਦੀਲ ਹੋਏ ਡੀ.ਸੀ.ਪੀ ਅਮਰੀਕ ਸਿੰਘ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆ।
ਇਸੇ ਦੌਰਾਨ ਡੀ.ਸੀ.ਪੀ.ਪੀ ਅਮਰੀਕ ਸਿੰਘ ਪਵਾਰ ਨੇ ਕਿਹਾ ਕਿ ਉਨਾਂ ਨੂੰ ਇਸ ਗੁਰੂ ਨਗਰੀ ਦੇ ਲੋਕਾਂ ਦੀ ਸੇਵਾ ਕਰਕੇ ਬੇਹੱਦ ਸੰਤੁਸ਼ਟੀ ਹੋਈ ਹੈ।ਇਸ ਦੌਰਾਨ ਲੋਕਾਂ ਤੇ ਮੀਡੀਆ ਤੋਂ ਸਮੇ ਸਮੇ ਮਿਲੇ ਸਹਿਯੋਗ ਲਈ ਉਹ ਉਨਾਂ ਦੇ ਰਿਣੀ ਰਹਿਣਗੇ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media