ਕਰੀਬ 20 ਕਰੋੜ ਦੀ ਲਾਗਤ ਨਾਲ ਪਿੰਡ ਮਸਤਪੁਰ ਨੇੜੇ ਪੁੱਲ ਬਣੇਗਾ – ਸੁਨੀਲ ਜਾਖੜ
ਪਠਾਨਕੋਟ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਵੱਲੋਂ ਅੱਜ ਜਿਲ੍ਹਾ
ਪਠਾਨਕੋਟ ਦੇ ਵੱਖ ਵੱਖ ਦੋ ਬਲਾਕਾਂ ਅੰਦਰ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਿਕਾਸ ਤੇ ਨਾਮ ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪਹਿਲਾ ਸਮਾਰੋਹ ਸ੍ਰੀ ਮੁਕਤੇਸਵਰ ਧਾਮ ਨੂੰ ਜਾਣ ਵਾਲੀ ਸੜਕ ਨੀਹ ਪੱਥਰ ਰੱਖ ਕੇ ਕੀਤਾ ਗਿਆ ਜਿੱਥੇ ਉਨ੍ਹਾਂ ਨਾਲ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਅਤੇ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਮੰਟੂ, ਵਿਨੈ ਮਹਾਜਨ,ਪੁਸਪਾ ਪਠਾਨੀਆ ਆਦਿ ਹਾਜ਼ਰ ਸਨ।ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤੇਸਵਰ ਧਾਮ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਮੰਗ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ, ਉਨ੍ਹਾਂ ਦੱਸਿਆ ਕਿ ਕਰੀਬ 33.60 ਲੱਖ ਰੁਪਏ ਖਰਚ ਕਰਕੇ 8.30 ਕਿਲੋਮੀਟਰ ਲੰਬਾਈ ਦੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੜਕ ਦੀ ਚੋੜਾਈ ਵੀ ਕਰੀਬ 18 ਫੁੱਟ ਕੀਤੀ ਜਾਵੇਗੀ।ਇਸ ਖੇਤਰ ਨੂੰ ਟੂ ਰਿਜਮ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰੋਪ ਵੇਅ ਸਿਸਟਮ ਵੀ ਲਗਾਉਣ ਲਈ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਸੜਕ ਮੁੱਖ ਮਾਰਗ ਤੋਂ ਸ਼ੁਰੂ ਕਰ ਕੇ ਪੋੜੀਆਂ ਤੱਕ ਬਣਾਈ ਜਾਵੇਗੀ, ਜਿਸ ਨਾਲ ਧਾਰਮਿਕ ਸਥਾਨ ਤੇ ਦਰਸਨਾਂ ਦੇ ਲਈ ਆਉਂਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ।
ਇਸੇ ਹੀ ਤਰ੍ਹਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਵੱਲੋਂ ਬਮਿਆਲ ਬਲਾਕ ਦੇ ਪਿੰਡ ਮਸਤਪੁਰ ਨਜਦੀਕ ਜਲਾਲੀਆ ਦਰਿਆ ਤੇ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲੇ ਪੁਲ ਦਾ ਨੀਹ ਪੱਥਰ ਰੱਖਿਆ।ਉਨ੍ਹਾਂ ਨਾਲ ਜੋਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ, ਨਰੇਸ਼ ਪੁਰੀ, ਰਾਮਵੀਰ ਡਿਪਟੀ ਕਮਿਸ਼ਨਰ, ਮਨਮੋਹਣ ਸਰੰਗਲ ਅਤੇ ਹੋਰ ਵਿਭਾਗੀ ਅਧਿਕਾਰੀ ਤੇ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਕਰੀਬ 2 ਦਰਜਨ ਪਿੰਡਾਂ ਨੂੰ ਇਸ ਦਾ ਲਾਭ ਪਹੁੰਚੇਗਾ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੈਲਟੂਨ ਪੂਲ ਉਠਾਉਣ ਕਾਰਨ ਦੂਸਰੇ ਪਾਸੇ ਰਹਿੰਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਨੂੰ ਜਿਆਦਾ ਸਫਰ ਤੈਅ ਕਰ ਕੇ ਆਉਂਣਾ ਜਾਣਾ ਪੈਂਦਾ ਸੀ।ਉਨ੍ਹਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media