ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਸਤਰੀ ਅਕਾਲੀ ਦਲ ਪੰਜਾਬ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੰਮ੍ਰਿਤਸਰ ਵਿਖੇ ਇਸਤਰੀ
ਅਕਾਲੀ ਜਥਾ ਸ਼ਹਿਰੀ ਤੇ ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਅੰਮ੍ਰਿਤਸਰ ਦੱਖਣੀ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਤੇ ਵਰਦਿਆਂ ਕਿਹਾ ਕਿ ਜਿਥੇ ਦੇਸ਼ ਪਾਕਿਸਤਾਨੀ ਅੱਤਵਾਦੀ ਕਾਰਵਾਈਆਂ ਕਾਰਨ ਇਕਜੁੱਟ ਖੜ੍ਹਾ ਹੈ, ਉਥੇ ਇਹੋ ਜਿਹੇ ਲੀਡਰ ਦੇਸ਼ ਦੀਆਂ ਫ਼ੌਜਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਵਿੱਚ ਪਾਕਿਸਤਾਨ ਨਾਲ ਆਪਣੇ ਹਿਤੈਸ਼ੀ ਹੋਣ ਦਾ ਸਬੂਤ ਦੇ ਕੇ ਆਪਣੇ ਆਪ ਨੂੰ ਕੀ ਸਾਬਤ ਕਰਨਾ ਚਾਹੁੰਦੇ ਹਨ? ਬੀਬੀ ਨੇ ਕਿਹਾ ਕਿ ਬੀਬੀਆਂ ਪਿਛਲੀਆਂ ਚੋਣਾਂ ਵਾਂਗ 2019 ਦੀਆਂ ਚੋਣਾਂ ਵਿੱਚ ਝੂਠੇ ਲਾਰੇ ਦੇਣ ਵਾਲੇ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਦੁਬਾਰਾ ਉਹਨਾਂ ਨੂੰ ਵੋਟ ਪਾਉਣ ਦੀ ਗਲਤੀ ਨਾ ਕਰ ਬੈਠਣ, ਨਹੀਂ ਤਾਂ ਹੁਣ ਵਾਂਗ ਅੱਗੇ ਵੀ ਇਸ ਬੁਰੇ ਸਮੇਂ ਨੂੰ ਝੱਲਣਾ ਪਵੇਗਾ।
ਸਥਾਨਕ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਸ਼ਹਿਰੀ ਇਸਤਰੀ ਅਕਾਲੀ ਦਲ ਦੇਸ਼ ਨਾਲ ਇਸ ਵਕਤ ਚਟਾਨ ਵਾਂਗ ਖੜ੍ਹਾ ਹੈ।ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼ਹਿਰੀ ਇਸਤਰੀ ਅਕਾਲੀ ਦਲ ਪਹਿਲਾਂ ਵਾਂਗ ਵਿਸ਼ੇਸ਼ ਭੂਮਿਕਾ ਨਿਭਾਏਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਪੂਰਨ ਸਿੰਘ ਮੱਤੇਵਾਲ, ਬਾਵਾ ਸਿੰਘ ਗੁਮਾਨਪੁਰਾ, ਗੋਗਾ, ਗੁਰਮੀਤ ਸਿੰਘ ਔਲਖ ਤੋਂ ਇਲਾਵਾ ਬੀਬੀ ਰੀਤੂ ਅਰੋੜਾ, ਰੂਬੀ ਬਾਠ, ਅਨਿਤਾ, ਹਰਭਜਨ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਰਾਜਬੀਰ ਕੌਰ, ਰਾਜ ਕੁਮਾਰੀ, ਬਲਵਿੰਦਰ ਕੌਰ, ਸਿਮਰਨਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਗੁਰਿੰਦਰ ਕੌਰ, ਕਸ਼ਮੀਰ ਕੌਰ, ਮਨਪ੍ਰੀਤ ਕੌਰ ਅਤੇ ਗੁਰਜੀਤ ਕੌਰ ਆਦਿ ਹਾਜਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media