ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਹਰਿੰਦਰ ਪਾਲ ਸਿੰਘ) – ਕਤਲ ਕੀਤੇ ਗਏ ਯੂਥ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਿੰਦਾ ਦੀ ਪਤਨੀ
ਵਿਧਵਾ ਕਾਂਗਰਸੀ ਕੋਂਸਲਰ ਕੰਵਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ 180 ਦਿਨ ਬੀਤ ਜਾਣ `ਤੇ ਵੀ ਅਜੇ ਤੱਕ ਕਤਲ ਦੇ ਪਰਚੇ ਵਿੱਚ ਨਾਮਜ਼ਦ 10 ਦੋਸ਼ੀਆਂ ਵਿੱਚੋਂ ਇਕ ਦੀ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।ਪੁਲਿਸ ਨੇ ਭਾਵੇਂ ਉਹਨਾਂ ਦੇ ਘਰ ਸੀਲ ਕਰ ਦਿੱਤੇ ਸਨ, ਪਰ ਦੋਸ਼ੀਆਂ ਦੇ ਪਰਿਵਾਰਿਕ ਮੈਂਬਰ ਇਕ-ਇਕ ਕਰਕੇ ਵਾਪਸ ਆਉਣੇ ਸ਼ੁਰੂ ਹੋ ਗਏ ਹਨ।ਕੰਵਲਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਸ਼ਰੇਆਮ ਚੋਂਕ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਫਿਰ ਉਹ ਉਸ ਦੇ ਮੇਰੇ ਪਰਿਵਾਰਿਕ ਮੈਂਬਰਾਂ ਦਾ ਕੋਈ ਨੁਕਸਾਨ ਕਰ ਸਕਦੇ ਹਨ।ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਗਰ 24 ਫਰਵਰੀ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ 25 ਫਰਵਰੀ ਨੂੰ ਉਹ ਥਾਣਾ ਜੰਡਿਆਲਾ ਗੁਰੂ ਦੇ ਬਾਹਰ ਆਪਣੇ ਨਾਬਾਲਿਗ ਬੱਚਿਆਂ ਸਮੇਤ ਮਰਨ ਵਰਤ `ਤੇ ਬੈਠ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਮਲਹੋਤਰਾ ਸੀਨੀਅਰ ਕਾਂਗਰਸੀ ਆਗੂ ਜੰਡਿਆਲਾ ਗੁਰੂ, ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨ ਦੇ ਪਤੀ ਅਮਰਜੀਤ ਸਿੰਘ, ਰਣਧੀਰ ਸਿੰਘ ਕੋਂਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਹੈਪੀ ਬਰਾੜ, ਵਿਕਾਸਪਾਲ ਪ੍ਰਿੰਸ ਪਾਸੀ ਅਤੇ ਪੀੜਤਾ ਦੇ ਪਰਿਵਾਰਿਕ ਮੈਂਬਰ ਮੋਜੂਦ ਸਨ ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media