ਜਿਥੇ ਜ਼ਿੰਦਗੀ ਦੇ ਅਹਿਮ ਸਾਲ ਬਿਤਾਏ ਉਥੇ ਸਨਮਾਨ ਮਿਲਣਾ ਫ਼ਖਰ ਵਾਲੀ ਗੱਲ – ਸੰਧੂ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਸੰਧੂ) – ਵਿਸ਼ਵ ਦੀਆਂ ਸ਼ਿਖਰ ਸਰਗਰਮੀਆਂ ਨੂੰ ਸਮਰਪਿਤ ਸਿੱਖਾਂ ਦੇ ਵਿੱਦਿਆ ਦੇ ਮੱਕੇ ਵਜੋਂ ਜਾਣੇ ਜਾਂਦੇ ਵਿਸ਼ਵ
ਪ੍ਰਸਿੱਧ ਖਾਲਸ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਸਾਬਕਾ ਵਿਦਿਆਰਥੀ ਡਾ. ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ ਨੂੰ ਹੈਰੀਟੇਜ਼ ਐਵਾਰਡ ਨਾਲ ਨਿਵਾਜ਼ਿਆ ਗਿਆ।ਐਵਾਰਡ ਦੇਣ ਦੀ ਰਸਮ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੇਰੀ ਰਜਿੰਦਰ ਮੋਹਨ ਸਿੰਘ ਛੀਨਾ ਮੈਂਬਰ ਤੇ ਪ੍ਰਧਾਨ ਖਾਲਸਾ ਕਾਲਜ ਗਲੋਬਲ ਐਲੂਮੀਨੀ ਦਵਿੰਦਰ ਸਿੰਘ ਛੀਨਾ, ਸਵਿੰਦਰ ਸਿੰਘ ਕੱਥੂਨੰਗਲ, ਸੁਖਦੇਵ ਸਿੰਘ ਅਬਦਾਲ ਆਦਿ ਮੈਂਬਰਾਂ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।ਜ਼ਿਕਰਯੋਗ ਹੈ ਕਿ ਡਾ. ਸੰਧੂ ਨੇ ਇਸ ਵਿੱਦਿਆ ਦੇ ਮੰਦਰ ਤੋਂ ਆਪਣੀ ਉੱਚ ਸਿੱਖਿਆ ਮੁਕੰਮਲ ਕੀਤੀ ਤੇ ਜ਼ਿੰਦਗੀ ਦਾ ਅਹਿਮ ਸਮਾਂ ਬਿਤਾਇਆ।1990 ਦੇ ਦਹਾਕੇ ਵਿੱਚ ਕਾਲਜ ਤੋਂ ਆਪਣੀ ਉਚੇਰੀ ਵਿੱਦਿਆ ਮੁਕੰਮਲ ਕਰਨ ਤੋਂ ਬਾਅਦ ਹੋਰਨਾਂ ਖੇਤਰਾਂ ਦੇ ਨਾਲ-ਨਾਲ ਸਮੇਂ-ਸਮੇਂ `ਤੇ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਆਰੰਭੇ ਜਾਂਦੇ ਕਾਰਜਾਂ ਦੇ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਂਦੇ ਆ ਰਹੇ ਡਾ. ਸੰਧੂ ਨੂੰ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਇਹ ਸਨਮਾਨ ਦਿੱਤਾ ਗਿਆ।
ਹੈਰੀਟਜ਼ ਐਵਾਰਡ ਜੇਤੂ ਡਾ. ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ ਨੇ ਦੱਸਿਆ ਕਿ ਉਹ ਖੁਸ਼ਨਸੀਬ ਹਨ ਕਿ ਜਿਥੇ ਉਨ੍ਹਾਂ ਨੇ ਆਪਣਾ ਬਚਪਨ ਤੇ ਜ਼ਵਾਨੀ ਬਤੀਤ ਕੀਤੀ, ਉਥੇ ਸਨਮਾਨ ਮਿਲਣਾ ਫਖਰ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਖਾਲਸਾ ਕਾਲਜ ਵਰਗੀ ਵਿੱਦਿਅਕ ਸੰਸਥਾ ਦੇ ਨਾਲ ਸਦੀਵੀਂ ਤੌਰ ੇ ਜੁੜੇ ਰਹਿਣ ਦੀ ਅਪੀਲ ਤੇ ਲਾਮਬੰਦ ਕਰਨਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media