Wednesday, July 29, 2026

ਪੁਰਾਣੀ ਜੇਲ ਅੰਮ੍ਰਿਤਸਰ `ਚ ਬਣੇਗਾ ਕਮਰਸ਼ੀਅਲ ਕੰਪਲੈਕਸ-ਕਮ-ਕਨਵੈਨਸ਼ਨ ਸੈਂਟਰ

PUNJ2102201913ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਜਨਾਲਾ ਰੋਡ ਸਥਿਤ ਕੇਂਦਰੀ ਜੇਲ ਦੇ ਪੁਰਾਣੇ ਸਥਾਨ ਵਿਖੇ ਪੰਜਾਬ ਸਰਕਾਰ ਵੱਲੋਂ ਸਨੱਅਤਕਾਰਾਂ ਦੀਆਂ ਪ੍ਰਦਰਸ਼ਨੀਆਂ ਅਤੇ ਕਨਵੈਨਸ਼ਨ ਲਈ ਕਮਰਲਸ਼ੀਅਲ ਸਥਾਨ ਬਨਾਉਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਛੇਤੀ ਪੂਰਾ ਕੀਤਾ ਜਾ ਰਿਹਾ ਹੈ।ਇਸ ਬਾਬਤ ਅੱਜ ਪੰਜਾਬ ਮੁੱਢਲਾ ਢਾਂਚਾ ਰੈਗੂਲੇਟਰੀ ਅਥਾਰਟੀ, ਅੰਮਿ੍ਰਤਸਰ ਡਿਵਲਪਮੈਂਟ ਅਥਾਰਟੀ, ਡਿਸਟਰਿਕ ਟਾੳੂਨ ਪਲੇਨਰ ਵੱਲੋਂ ਸਾਂਝੇ ਤੌਰ ’ਤੇ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ ਗਈ ਅਤੇ ਇਸ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਧਿਰਾਂ ਦੇ ਵਿਚਾਰ ਵੀ ਲਏ ਗਏ।
            ਅੰਮ੍ਰਿਤਸਰ ਡਿਵਲਪਮੈਂਟ ਅਥਾਰਟੀ ਦੇ ਅਧਿਕਾਰੀ ਸ੍ਰੀਮਤੀ ਅਨੂਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਪ੍ਰਾਜੈਕਟ ਲਈ 12.5 ਏਕੜ ਥਾਂ ਰਾਖਵੀਂ ਰੱਖੀ ਗਈ ਹੈ ਅਤੇ ਅੱਜ ਇਸ ਪ੍ਰਾਜੈਕਟ ਦੀ ਲੋੜ ਅਤੇ ਸੰਭਾਵੀ ਸਫਲਤਾ ਨੂੰ ਲੈ ਕੇ ਵਿਚਾਰ-ਚਰਚਾ ਹੋਈ ਹੈ।ਬਹੁਤੇ ਅਧਿਕਾਰੀਆਂ ਦਾ ਵਿਚਾਰ ਹੈ ਕਿ ਅੰਮਿ੍ਰਤਸਰ ਪੰਜਾਬ ਦੀ ਵੱਡੀ ਕਮਰਸ਼ੀਅਲ ਅਤੇ ਸਭਿਆਚਾਰਕ ਕੇਂਦਰ ਹੈ।ਇਸ ਤੋਂ ਇਲਾਵਾ ਇਥੇ ਲੱਖਾਂ ਸੈਲਾਨੀ ਰੋਜ਼ਾਨਾ ਆ ਰਹੇ ਹਨ।ਇਸ ਤੋਂ ਇਲਾਵਾ ਸ਼ਹਿਰ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ, ਸਨਅਤੀ ਪ੍ਰਦਰਸ਼ਨੀਆਂ, ਵਿਦਿਅਕਤ ਤੇ ਸਭਿਆਚਾਰਕ ਮੇਲਿਆਂ ਦੀ ਮੇਜ਼ਬਾਨੀ ਬੜੀ ਕਾਮਯਾਬੀ ਨਾਲ ਕਰ ਚੁੱਕਾ ਹੈ ਅਤੇ ਇਥੇ ਅਜਿਹੇ ਬਹੁਮੰਤਰੀ ਕਮਰਸ਼ੀਅਲ ਕੇਂਦਰ ਦੀ ਵੱਡੀ ਲੋੜ ਹੈ।ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਅਤੇ ਖਿੱਤੇ ਦੀਆਂ ਇੰਨਾਂ ਲੋੜਾਂ ਦੀ ਪੂਰਤੀ ਲਈ ਰਾਜ ਸਰਕਾਰ ਅਤੇ ਅੰਮ੍ਰਿਤਸਰ ਡਿਵਲਪਮੈਂਟ ਅਥਾਰਟੀ ਵੱਲੋਂ ਸਾਂਝੇ ਤੌਰ ’ਤੇ ਵਿਸ਼ਵ ਪੱਧਰ ਦਾ ਕਨਵੈਨਸ਼ਨ ਕੇਂਦਰ ਕਮ ਕਮਰਸ਼ੀਅਲ ਸੈਂਟਰ ਸਥਾਪਿਤ ਕੀਤਾ ਜਾਵੇ।ਮੀਟਿੰਗ ਵਿਚ ਪੰਜਾਬ ਮੁੱਢਲਾ ਢਾਂਚਾ ਅਥਾਰਟੀ ਦੇ ਚੇਅਰਮੈਨ ਜਤਿੰਦਰਬੀਰ ਸਿੰਘ, ਮੈਂਬਰ ਮਨਮੋਹਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
 

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply