Wednesday, July 29, 2026

ਵਿਦਿਆਰਥਣ ਮਨਦੀਪ ਕੌਰ ਦਾ ਹੱਪ ਕਵਾਨ ਡੂ ਖੇਡ `ਚ ਸਿਲਵਰ ਮੈਡਲ ਜਿੱਤਣ ’ਤੇ ਸਨਮਾਨ

PUNJ2102201931ਅੰਮ੍ਰਿਤਸਰ, 21 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਗਰਲਜ਼ ਝਾੜ ਸਾਹਿਬ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਹੱਪ ਕਵਾਨ ਡੂ ਖੇਡ ਵਿਚ ਨੈਸ਼ਨਲ ਪੱਧਰ ’ਤੇ ਸਿਲਵਰ ਮੈਡਲ ਜਿੱਤਣ ’ਤੇ 31 ਹਜ਼ਾਰ ਰੁਪਏ, ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਰਜਿੰਦਰ ਕੌਰ ਵੀ ਹਾਜ਼ਰ ਸਨ।ਪਿੰਡ ਚੱਕਰ ਲੁਧਿਆਣਾ ਦੀ ਬੀਬੀ ਸਿਮਰਨਜੀਤ ਕੌਰ ਨੂੰ ਬੋਕਸਿੰਗ ਵਿਚ ਕਾਸੀ ਦਾ ਤਗਮਾ ਜਿੱਤਣ ’ਤੇ 21 ਹਜ਼ਾਰ ਰੁਪਏ ਅਤੇ ਗੁਰਸਿੱਖ ਬੱਚੇ ਨਵਤੇਜ ਸਿੰਘ ਕਰਤਾਰਪੁਰ ਨੂੰ ਬਾਡੀ ਬਿਲਡਰ ਵਿਚ ਇੰਟਰਨੈਸ਼ਨਲ ਪੱਧਰ ’ਤੇ ਕਈ ਤਗਮੇ ਪ੍ਰਾਪਤ ਕਰਨ ਕਾਰਨ 51 ਹਜ਼ਾਰ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply