ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਟੀਜ਼ ਦੁਆਰਾ 34ਵਾਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਚੰਡੀਗੜ੍ਹ ਯੂਨੀਵਰਿਸਟੀ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਗਿਆ।ਇਸ ਫੈਸਟੀਵਲ ਵਿਚ ਮਾਨਯੋਗ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸੰਗੀਤ, ਥੀਏਟਰ ਤੇ ਫਾਇਨ ਆਰਟਸ ਦੀਆਂ ਵੱਖ-ਵੱਖ 9 ਆਈਟਮਾਂ ਵਿਚ ਹਿੱਸਾ ਲੈਣ ਲਈ ਟੀਮਾਂ ਭੇਜੀਆਂ ਗਈਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 9 ਵੱਖ-ਵੱਖ ਆਈਟਮਾਂ ਵਿਚ ਪੁਜੀਸ਼ਨਾਂ ਹਾਂਸਲ ਕਰਦੇ ਹੋਏ 112 ਯੂਨੀਵਰਸਿਟੀਆਂ ਵਿਚੋਂ ਓਵਰ ਆਲ ਸੈਕਿੰਡ ਰਨਰਜ਼-ਅੱਪ ਟਰਾਫ਼ੀ ਹਾਸਲ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਲਾਸੀਕਲ ਪਰਕਸ਼ਨ, ਵੈਸਟਰਨ ਵੋਕਲ ਸੋਲੋ, ਵੈਸਟਰਨ ਸਮੂਹ ਗਾਇਨ ਅਤੇ ਲਾਈਟ ਵੋਕਲ ਵਿਚ ਪਹਿਲਾ ਸਥਾਨ, ਆਨ ਦੀ ਸਪਾਟ ਪੇਟਿੰਗ, ਕਾਰਟੂਨਿੰਗ, ਮਮਿੱਕਰੀ ਅਤੇ ਸਮੂਹ ਗਾਇਨ ਇੰਡੀਅਨ ਵਿਚ ਦੂਸਰਾ ਸਥਾਨ ਅਤੇ ਕਲੇਅ ਮਾਡਲਿੰਗ ਵਿਚ ਤੀਸਰਾ ਸਥਾਨ ਹਾਸਲ ਕੀਤਾ।
Check Also
ਮਾਨ ਸਰਕਾਰ ਵਲੋਂ 2.86 ਲੱਖ ਲਾਭਪਾਤਰੀਆਂ ਨੂੰ 1164 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ
ਸ੍ਰੀ ਅੰਮ੍ਰਿਤਸਰ ਸਾਹਿਬ, 16 ਨਵੰਬਰ (ਜਗਦੀਪ ਸਿਘ) – ਆਸ਼ੀਰਵਾਦ ਸਕੀਮ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ …
Punjab Post Daily Online Newspaper & Print Media