ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ/ਸ਼ਾਇਨ ਕੁੱਕੜ) : ਫਾਜਿਲਕਾ ਦੇ ਸਵ. ਰਾਜੀਵ ਕੁਮਾਰ ਕੁੱਕੜ ਦੇ ਪਰਿਵਾਰ ਨੇ ਉਹਨਾਂ ਦੇ ਮਰਣੋਪਰਾਂਤ ਫਾਜਿਲਕਾ ਸੋਸ਼ਲ ਵੇਲਫੇਅਰ ਸੋਸਾਇਟੀ ਦੇ ਮਾਧਿਅਮ ਨਾਲ ਨੇਤਰਦਾਨ ਕਰ ਕੇ ਪੇਸ਼ ਕੀਤਾ ਹੈ। ਇਸ ਤਰਾਂ ਰਾਜੀਵ ਕੁਮਾਰ ਕੁੱਕੜ ਦਾ ਨਾਮ ਸੋਸਾਇਟੀ ਦੇ ਨੇਤਰਦਾਨੀਆਂ ਦੀ ਸੂਚੀ ਵਿੱਚ 241ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ। ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ ਕਟਾਰਿਆ ਨੇ ਦੱਸਿਆ ਕਿ 39 ਸਾਲ ਦਾ ਰਾਜੀਵ ਕੁਮਾਰ ਕੁੱਕੜ ਪੁੱਤਰ ਸਵ. ਸ਼ਗਨ ਲਾਲ ਕੁੱਕੜ ਵਾਸੀ ਬਸਤੀ ਹਜੂਰ ਸਿੰਘ ਫਾਜਿਲਕਾ ਦਾ ਸ਼ਨੀਵਾਰ ਸਵੇਰੇ ਅਚਾਨਕ ਨਿਧਨ ਹੋ ਗਿਆ। ਸ਼੍ਰੀ ਕੁੱਕੜ ਦੇ ਰਿਸ਼ਤੇਦਾਰਾਂ ਮਨੋਜ ਕੁਮਾਰ, ਸੁਰਿੰਦਰ ਕੁਮਾਰ ਅਤੇ ਅਨਿਲ ਕੁਮਾਰ ਦੀ ਪ੍ਰੇਰਨਾ ਨਾਲ ਉਸਦੀ ਪਤਨੀ ਸ਼੍ਰੀਮਤੀ ਪੂਨਮ ਨੇ ਆਪਣੇ ਪਤੀ ਦੀ ਇੱਛਾ ਅਨੁਸਾਰ ਨੇਤਰਦਾਨ ਕਰਣ ਲਈ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਪ੍ਰੋਜੇਕਟ ਪ੍ਰਭਾਰੀ ਰਵਿ ਜੁਨੇਜਾ ਅਤੇ ਬਾਬੂ ਲਾਲ ਅਰੋੜਾ ਨਾਲ ਸੰਪੰਰਕ ਕੀਤਾ। ਸੋਸਾਇਟੀ ਦੀ ਅਪੀਲ ਤੇ ਕਰਤਾਰ ਦੇਵੀ ਇੰਟਰਨੇਸ਼ਨਲ ਆਈ ਬੈਂਕ ਸਿਰਸਾ ਦੀ ਮਲੋਟ ਬ੍ਰਾਂਚ ਦੇ ਡਾਕਟਰ ਵਿਜੈ ਕੁਮਾਰ ਦੀ ਟੀਮ ਨੇ ਨੇਤਰਦਾਨੀ ਦੇ ਘਰ ਜਾਕੇ ਦਾਨ ਲਈ ਅੱਖਾਂ ਲੈ ਲਈਆਂ। ਬਾਅਦ ਵਿੱਚ ਸੋਸਾਇਟੀ ਦੇ ਮੈਬਰਾਂ ਨੇ ਮ੍ਰਿਤਕ ਦੀ ਦੇਹ ਉੱਤੇ ਚਾਦਰ ਪਾਕੇ ਸ਼ਰੱਧਾਸੁਮਨ ਅਰਪਿਤ ਕੀਤੇ ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media