ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਦਸਵੀਂ ਜਮਾਤ ਦੇ
ਵਿਦਿਆਰਥੀਆਂ ਦੀ ਨਿੱਘੀ ਅਤੇ ਭਾਵਭਿੰਨੀ ਵਿਦਾਇਗੀ ਦੇਣ ਲਈ ਸਮਾਗਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਕੂਲ ਦੀ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਦੇ ਸਨਮਾਨ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।ਜਿਸ ਵਿੱਚ ਸਮੂਹਕ ਨਾਚ, ਗੀਤ ਅਤੇ ਭਾਸ਼ਣ ਸ਼ਾਮਲ ਸਨ। ਦਸਵੀਂ ਜਮਾਤ ਦੇ ਵਿਦਿਆਰਥੀਆਂ ਸਨੇਹਦੀਪ ਸਿੰਘ, ਪ੍ਰਭਪ੍ਰੀਤ ਕੌਰ, ਸਾਹਿਬ ਸਿੰਘ ਨੇ ਸਭ ਨਾਲ ਸਕੂਲ ਵਿੱਚ ਬਿਤਾਏ ਸਮੇਂ ਦੇ ਖੱਟੇ-ਮਿੱਠੇ ਅਨੁਭਵ ਸਾਂਝੇ ਕੀਤੇ।ਵਿਦਿਆਰਥਣਾਂ ਤਿਸਨੂਰ ਕੌਰ ਅਤੇ ਮੁਸਕਾਨ ਅਰੋੜਾ ਨੇ ਦਿਲਚਸਪ ਅੰਦਾਜ਼ ਵਿੱਚ ਵਾਰਤਾਲਾਪ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ।
ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੈਟਵਾਕ ਵਿੱਚ ਬੜੇ ਮਨਮੋਹਕ ਅੰਦਾਜ਼ ਵਿੱਚ ਸ਼ਿਕਰਤ ਕੀਤੀ।ਇਸ ਕੈਟਵਾਕ ਵਿੱਚ ਮਿਸਟਰ ਐਸ.ਜੀ.ਐਚ.ਪੀ ਸਨੇਹਦੀਪ ਸਿੰਘ, ਮਿਸ ਐਸ.ਜੀ.ਐਚ.ਪੀ ਜਸਪਿੰਦਰ ਕੌਰ, ਪਿ੍ਰੰਸ ਚਾਰਮਿੰਗ ਪ੍ਰਿਤਪਾਲ ਸਿੰਘ, ਪ੍ਰਿੰਸੈਸ ਚਾਰਮਿੰਗ ਮੁਸਕਾਨ ਅਰੌੜਾ, ਮਿਸਟਰ ਹੈਂਡਸਮ ਅਮ੍ਰਿਤ ਸਿੰਘ, ਮਿਸ ਐਲੀਗੈਂਟ ਜਸਪ੍ਰੀਤ ਕੌਰ, ਬੈਸਟ ਟਰਬਨ ਅਰਸ਼ਦੀਪ ਸਿੰਘ, ਬੈਸਟ ਹੇਅਰ ਸਟਾਈਲ ਮੁਸਕਾਨਪ੍ਰੀਤ ਕੌਰ, ਗਰੇਸਫ਼ੁਲ ਵਾਕ ਤਿਸਨੂਰ ਕੌਰ, ਬਿਊਟੀਫੁੱਲ ਆਈਜ਼ ਜਸਪ੍ਰੀਤ ਕੌਰ ਪਲਕ, ਮਿਸ ਕੋਨਫ਼ੀਡੈਂਟ ਜੋਤਸਿਮਰ ਕੌਰ।
ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਮਿਹਨਤ ਅਤੇ ਲਗਨ ਨਾਲ ਆਪਣਾ ਕੈਰੀਅਰ ਬਣਾਉਣ ਦੀ ਪ੍ਰੇਰਣਾ ਦਿੱਤੀ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸਾਡੇ ਸਮਾਜ ਦੀਆਂ ਧੀਆਂ ਕੋਹਿਨੂਰ ਤੋਂ ਵੱਧ ਕੀਮਤੀ ਹਨ।ਉਨ੍ਹਾਂ ਨੇ ਧੀਆਂ ਨੂੰ ਆਪਣੀ ਵੱਧ ਤੋਂ ਵੱਧ ਸੰਭਾਲ ਕਰਨ ਅਤੇ ਤਰੱਕੀ ਕਰਨ ਦੀ ਪ੍ਰੇਰਣਾ ਦਿੱਤੀ।ਜਿੰਦਗੀ ਵਿੱਚ ਅਧਿਐਨ ਦੇ ਕਈ ਪੜਾਅ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਪੜਾਅ ਨੂੰ ਵੱਧ ਤੋਂ ਵੱਧ ਮਹਿਨਤ ਕਰਕੇ ਸਫ਼ਲਤਾ ਹਾਸਲ ਕਰਨ ਅਤੇ ਗੁਰਬਾਣੀ ਪੜ੍ਹਨ ਦਾ ਸੰਦੇਸ਼ ਦਿੱਤਾ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸਾਲ ਆਪਣੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੰਦੇ ਸਮੇਂ ਮਨ ਵਿੱਚ ਖੁਸ਼ੀ ਅਤੇ ਗਮੀ ਦੀਆਂ ਰਲੀਆਂ ਮਿਲੀਆਂ ਭਾਵਨਾਵਾਂ ਹੁੰਦਿਆਂ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉੱਨਤੀ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਹਮੇਸ਼ਾਂ ਸਿੱਖੀ ਤੇ ਗੁਰਮਤਿ ਸਿਧਾਂਤਾਂ ਤੇ ਕਾਇਮ ਰਹਿਣ ਦਾ ਸੰਦੇਸ਼ ਦਿੱਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media