ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਦੇ ਵਿਦਿਆਰਥੀਆਂ
ਜਿਨ੍ਹਾਂ ਨੇ ਸਕੂਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਨੂੰ +1 ਦੇ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿੱਤੀ ਗਈ।ਇਨ੍ਹਾਂ ਬੱਚਿਆਂ ਦੀਆ ਯਾਦਾਂ ਨੰੁ ਸਾਂਝਾ ਕਰਦਿਆਂ ਭੰਗੜਾ ਗਿੱਧਾ ਤੇ ਹੋਰ ਕਈ ਪੋ੍ਰਗਰਾਮ ਕੀਤੇ ਗਏ।ਬੱਚਿਆਂ ਨੇ ਸਕੂਲ ਨਾਲ ਆਪਣੀਆਂ ਕਈ ਸਾਲਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ।ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ ਚਵਿੰਡਾ ਦੇਵੀ ਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਸਮੇ ਲਈ ਤਿਆਰ ਰਹਿਣ ਦੇ ਨੁਕਤੇ ਸਾਂਝੇ ਕੀਤੇ ਤੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਦਬਾਅ ਦੇ ਪੇਪਰ ਦੇਣ ਤੇ ਆਪਣੀ ਮੰਜ਼ਲਾਂ ਵੱਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਕੰਵਲਨੈਣ ਸਿੰਘ ਮਿਸਟਰ ਸੇਂਟ ਸੋਲਜਰ, ਸ਼ਰਨਦੀਪ ਕੌਰ ਮਿਸ ਸੇਂਟ ਸੋਲਜਰ, ਅਮ੍ਰਿਤਪਾਲ ਸਿੰਘ ਮਿਸਟਰ ਹੈਡਸਮ, ਪਵਨਬੀਰ ਕੌਰ ਮਿਸ ਚਾਰਮਿੰਗ, ਕੇਵਨਪ੍ਰੀਤ ਸਿੰਘ ਮੋਸਟ ਐਨਰਜੇਟਿਕ, ਹਰਨੂਰ ਰੰਧਾਵਾ ਆਲਰਾਉਂਡਰ ਚੁਣੇ ਗਏ ਤੇ ਉਨ੍ਹਾਂ ਨੂੰ ਟੈਗ ਲਗਾ ਕੇ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media