ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵਲੋਂ ਜ਼ਿਲਾ ਪੱਧਰੀ
ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਕਨਵੈਨਸ਼ਨ ਵਿੱਚ ਜ਼ਿਲੇ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਕਨਵੈਨਸ਼ਨ ਦਾ ਉਦਘਾਟਨ ਰਾਜੀਵ ਮਦਾਨ ਐਡਵੋਕੇਟ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨਾਂ ਨੂੰ ਸਖਤ ਮਿਹਨਤ ਕਰਕੇ ਅੱਗੇ ਵਧਣ ਲਈ ਸਿੱਖਿਆ ਅਤੇ ਤਕਨੀਕੀ ਸਿੱਖਿਆ `ਤੇ ਜ਼ੋਰ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦਾ ਯੂਥ ਸਿੱਖਿਆ ਦੇ ਖੇਤਰ ਵਿੱਚ ਪਛੜਦਾ ਨਜ਼ਰ ਆ ਰਿਹਾ ਹੈ।ਸਮੇਂ ਦੀ ਮੰਗ ਹੈ ਕਿ ਨੌਜਵਾਨ ਨਸ਼ਿਆ ਤੋਂ ਬਚ ਕੇ ਆਪਣੀ ਸਿਹਤ ਅਤੇ ਸਿੱਖਿਆ ਵੱਲ ਧਿਆਨ ਦੇਵੇ ਤਾਂ ਕਿ ਨਸ਼ਾ ਮੁਕਤ ਪੰਜਾਬ ਦਾ ਨਿਰਮਾਣ ਹੋ ਸਕੇ ।
ਦੀਪਕ ਕੁਮਾਰ ਪ੍ਰੋਗਰਾਮ ਅਤੇ ਬਾਊ ਦੁਰਗਾ ਦਾਸ ਨੇ ਨਸ਼ਿਆਂ ਦੇ ਮਾੜੇ ਸਿੱਟਿਆਂ ਬਾਰੇ ਚਾਨਣਾ ਪਾਇਆ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋ ਬਚਣ ਦੀ ਅਪੀਲ ਕੀਤੀ। ਰਣਯੋਧ ਸਿੰਘ ਨੇ ਭਰੂਣ ਹੱਤਿਆ ਵਿਸ਼ੇ `ਤੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਲੜਕੀਆਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਇਸ ਲਈ ਸਾਰਿਆਂ ਨੂੰ ਭਰੂਣ ਹੱਤਿਆ ਦਾ ਵਿਰੋਧ ਕਰਦਿਆਂ ਬੇਟੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਸਪੋਰਟਸ ਕਲਬਾਂਨੂ ਕਿੱਟਾਂ ਵੀ ਵੰਡੀਆਂ ਗਈਆਂ।
ਰੀਤਿਕਾ ਸ਼ਰਮਾ, ਰਮਨਦੀਪ ਕੌਰ, ਨਿਸ਼ਾਨ ਸਿੰਘ, ਰੋਬਿਨਜੀਤ ਸਿੰਘ, ਸੁਨੀਤਾ, ਜਗਦੀਪ ਸਿੰਘ, ਅਰੁਨ ਕੁਮਾਰ, ਗੁਰਦਾਸ ਭੀਲੋਵਾਲ ਪੱਕਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਦੀਪਕ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ, ਅੰਮ੍ਰਿਤਸਰ ਨੇ ਕਨਵੈਨਸ਼ਨ ਵਿੱਚ ਆਏ ਹੋਏ ਸਾਰੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media