Monday, October 26, 2026

ਨੈਸ਼ਨਲ ਮਾਸਟਰ ਗੇਮਜ਼ ’ਚ ਰੁਪਿੰਦਰ ਗਿੱਲ ਨੇ ਗੋਲਡ ਮੈਡਲਾਂ ਦੀ ਮਾਰੀ ਹੈਟ੍ਰਿਕ

PPN0103201919ਸਮਰਾਲਾ, 1 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਨੈਸ਼ਨਲ ਮਾਸਟਰ ਗੇਮਜ਼ ਜਿਹੜੀਆਂ ਕਿ 24 ਫਰਵਰੀ ਤੋਂ 2 ਮਾਰਚ ਤੱਕ ਦੇਹਰਾਦੂਨ (ਉਤਰਾਖੰਡ) ਵਿਖੇ ਚੱਲ ਰਹੀਆਂ ਹਨ, ਵਿੱਚ ਸਮਰਾਲਾ ਸ਼ਹਿਰ ਦੇ ਉਡਣੇ ਸਿੱਖ ਅਤੇ ਸਮਰਾਲਾ ਹਾਕੀ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਰੁਪਿੰਦਰ ਸਿੰਘ ਗਿੱਲ ਨੇ ਸਮਰਾਲਾ ਸ਼ਹਿਰ ਅਤੇ ਇਲਾਕੇ ਦਾ ਨਾਂ ਪੂਰੇ ਭਾਰਤ ਵਿੱਚ ਚਮਕਾਉਂਦੇ ਹੋਏ ਤਿੰਨ ਗੋਲਡ ਮੈਡਲ ਪ੍ਰਾਪਤ ਕੀਤੇ।ਇਨ੍ਹਾਂ ਖੇਡਾਂ ਵਿੱਚ ਪੂਰੇ ਭਾਰਤ ਵਿੱਚੋਂ ਸਾਰੇ ਰਾਜਾਂ ਦੇ ਹਜਾਰਾਂ ਖਿਡਾਰੀਆਂ ਨੇ ਭਾਗ ਲਿਆ।ਪੰਜਾਬ ਦੇ ਕਰੀਬ 200 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਪੰਜਾਬ ਵੱਲੋਂ ਰੁਪਿੰਦਰ ਸਿੰਘ ਗਿੱਲ ਨੇ ਖੇਡਦੇ ਹੋਏ 400 ਮੀਟਰ ਦੌੜ ਵਿੱਚ ਸੋਨ ਤਮਗਾ ਹਾਸਲ ਕੀਤਾ।
ਇਸ ਤੋਂ ਇਲਾਵਾ 400 ਯ 4 ਰਿਲੇਅ ਦੌੜ ਵਿੱਚ ਦੌੜਦੇ ਹੋਏ ਸੋਨੇ ਦਾ ਤਮਗਾ ਹਾਸਲ ਕੀਤਾ।ਰੁਪਿੰਦਰ ਗਿੱਲ ਨੇ ਪੰਜਾਬ ਦੀ ਹਾਕੀ ਦੀ ਟੀਮ ਵਿੱਚ ਭਾਗ ਲਿਆ ਅਤੇ ਪੰਜਾਬ ਦੀ ਹਾਕੀ ਟੀਮ ਨੇ ਇਸ ਵਿੱਚ ਵੀ ਸਭ ਨੂੰ ਪਛਾੜਦੇ ਹੋਏ ਪੰਜਾਬ ਦੀ ਝੋਲੀ ਵਿੱਚ ਸੋਨ ਤਮਗਾ ਪਾਇਆ।ਰੁਪਿੰਦਰ ਸਿੰਘ ਗਿੱਲ ਦੀ ਂਿੲਸ ਮਾਣਮੱਤੀ ਪ੍ਰਾਪਤੀ `ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦਾ ਮਹੌਲ ਪਾਇਆ ਗਿਆ।ਹਾਕੀ ਕਲੱਬ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਗੁਰਪੀਤ ਸਿੰਘ ਬੇਦੀ, ਮਨਦੀਪ ਸਿੰਘ ਰਿਐਤ, ਅੰਮ੍ਰਿਤਪਾਲ, ਭੁਪਿੰਦਰ ਸਿੰਘ ਐਸ.ਡੀ.ਓ, ਕਮਲਜੀਤ ਸਿੰਘ ਮੱਲੀ, ਗੁਰਨਾਮ ਸਿੰਘ ਨਾਗਰਾ, ਅਮਨ ਗੁਪਤਾ, ਪ੍ਰਿੰ: ਕਮਲਜੀਤ ਕੌਰ, ਪ੍ਰਿੰ: ਅਰਵਿੰਦਰਪਾਲ ਕੌਰ ਓਬਰਾਏ, ਸਤਵੰਤ ਕੌਰ ਖਾਲਸਾ ਆਦਿ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦਿਆਂ ਸਮਰਾਲਾ ਇਲਾਕੇ ਦਾ ਨਾਂ ਪੰਜਾਬ ਅਤੇ ਭਾਰਤ ਤੋਂ ਇਲਾਵਾ ਦੁਨੀਆਂ ਵਿੱਚ ਰੌਸ਼ਨ ਕਰਦੇ ਰਹਿਣਗੇ।
 

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply