Wednesday, August 26, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਦਿਆਰਥੀਆਂ ਵਲੋਂ ਖਾਲਸਾ ਹੈਰੀਟੇਜ ਸੈਂਟਰ ਦਾ ਦੋਰਾ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਥਿਤ ਖ਼ਾਲਸਾ ਹੈਰੀਟੇਜ਼ ਨੂੰ ਵੇਖਣ ਦੇ ਲਈ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ 70 ਵਿਦਿਆਰਥੀਆਂ ਦਾ ਇੱਕ ਗਰੁੱਪ ਪੁੱਜਾ।ਉਹਨਾਂ ਵੱਲੋ  ਆਪਣੇ ਅਧਿਆਪਕਾਂ ਦੇ ਨਾਲ ਮੈਡੀਕਲ ਅਤੇ ਬਾਇਓਟੈਕਨਾਲੌਜੀ ਖਾਲਸਾ ਹਰੀਟੇਜ਼਼ ਸੈਂਟਰ (ਸਾਇੰਸ ਅਤੇ ਤਕਨਾਲੋਜੀ ਮਿਊਜ਼ੀਅਮ) ਦਾ ਦੌਰਾ ਕੀਤਾ।ਜਿਸ ਦੋਰਾਨ ਉਨਾਂ ਨੇ ਹੈਰੀਟੇਜ ਐਂਡ ਆਰਟ ਆਫ ਪੰਜਾਬ, ਪੁਰਾਣੇ ਸਿੱਕੇ, ਪੁਰਾਣੇ ਭਾਂਡੇ, ਸੰਗੀਤ ਯੰਤਰ, ਫੂਲਕਾਰੀਆਂ ਅਤੇ ਬਾਗ਼ਾਂ ਬਾਰੇ ਬੜੀ ਦਿਲਚਪਸੀ ਨਾਲ ਜਾਣਕਾਰੀ ਲਈ।
 ਵਿਦਿਆਰਥੀਆਂ ਨੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵਿੱਚ ਆਪਣੀ ਵਿਸ਼ੇਸ਼  ਦਿਲਚਸਪੀ ਦਿਖਾਈ।ਤਕਨਾਲੋਜੀ ਦੇ ਵੱਖ-ਵੱਖ ਭਾਗਾਂ ਜਿਨ੍ਹਾਂ ਦੇ ਵਿੱਚ  ਐਮਆਈਜੀ  ਜੇ.ਈ.ਟੀ ਇੰਜਨ,  ਕੰਟਰੋਲ ਪੈਨਲ ਆਦਿ ਵਿਗਿਆਨਕ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ।ਪੁਰਾਣੇ ਵੱਡੇ ਆਕਾਰ ਵਾਲੇ, ਪ੍ਰਿੰਟਰ ਅਤੇ ਵਿਗਿਆਨਕ ਸਾਧਨਾਂ ਨੂੰ ਵੇਖ ਕੇ  ਵਿਦਿਆਰਥੀ ਬਹੁਤ ਹੈਰਾਨ ਹੋਏ।ਡਾ. ਸੁਧਾ ਜਤਿੰਦਰ (ਪ੍ਰੋਫੈਸਰ ਇਨਚਾਰਜ) ਨੇ ਇਸ ਮੌਕੇ ਦੱਸਿਆ ਕਿ ਖਾਲਸਾ ਹੈਰੀਟੇਜ ਸੈਂਟਰ ਨਵੀਂ ਪੀੜ੍ਹੀ ਨੂੰ ਸੱਭਿਅਤਾ ਤੇ ਇਤਿਹਾਸ, ਵਿਗਿਆਨ ਤੇ ਤਕਨਾਲੋਜੀ, ਸੱਭਿਆਚਾਰ ਅਤੇ ਕਲਾਵਾਂ ਦਾ ਸੰਗ੍ਰਹਿ ਹੈ।ਜਿਸ ਦਾ ਦੋਰਾ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।  

 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply