Sunday, July 26, 2026

ਐਮਰਜੈਂਸੀ ਹਾਲਾਤਾਂ `ਚ ਸਰਹੱਦੀ ਖੇਤਰ ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਉਣ ਸਬੰਧੀ ਵਿਸ਼ੇਸ ਮੀਟਿੰਗ

PPN0103201948ਪਠਾਨਕੋਟ, 1 ਮਾਰਚ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਸਰਹੱਦ `ਤੇ ਤਨਾਅ ਨੂੰ ਦੇਖਦੇ ਹੋਏ ਬਾਰਡਰ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ `ਤੇ ਪਹੁੰਚਾਉਣ ਦੇ ਸਬੰਧ ਵਿੱਚ ਬੀ. ਪੁਰਸਾਰਥਾ ਡਵਿਜ਼ਨਲ ਕਮਿਸ਼ਨਰ ਜਲੰਧਰ ਨੇ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ `ਚ ਇੱਕ ਵਿਸ਼ੇਸ ਮੀਟਿੰਗ ਕੀਤੀ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਜਿਲ੍ਹਾ ਪਠਾਨਕੋਟ `ੱਚ ਅਗਰ ਕੋਈ ਸੰਭਾਵਿਤ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਸਥਿਤੀ ਦੋਰਾਨ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ।ਮੀਟਿੰਗ ਵਿੱਚ ਐਸ.ਐਸ.ਪੀ ਵੀ.ਐਸ. ਸੋਨੀ ਪਠਾਨਕੋਟ, ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ, ਐਸ.ਡੀ.ਐਮ ਪਠਾਨਕੋਟ ਅਰਸ਼ਦੀਪ ਸਿੰਘ, ਨਾਇਬ ਤਹਿਸੀਲਦਾਰ ਲਛਮਣ ਸਿੰਘ ਤੇ ਸੈਨਾ ਦੇ ਅਧਿਕਾਰੀ ਹਾਜ਼ਰ ਸਨ।
    ਡਵਿਜ਼ਨਲ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਸਰਹੱਦ `ਤੇ ਤਨਾਅ ਨੂੰ ਦੇਖਦੇ ਹੋਏ ਸਰਹੱਦੀ ਏਰੀਏ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੀਆਂ ਵੱਖ-ਵੱਖ ਕੰਮਾਂ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਉਸ ਕਾਰਜ਼ ਨੂੰ ਕਿਵੇਂ ਕੀਤਾ ਜਾਣਾ ਹੈ ਇਸ ਤੋਂ ਵੀ ਜਾਣੂ ਕਰਵਾਇਆ ਗਿਆ ਹੈ।
    ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਅੰਦਰ ਅਗਰ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਲਈ ਸਮੂਹ ਬੀ.ਡੀ.ਪੀ.ਓਜ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਚਾਇਤਾਂ ਨਾਲ ਮੀਟਿੰਗ ਕਰਕੇ ਤਜਵੀਜ਼ਤ ਰਾਹਤ ਕੈਂਪਾਂ ਵਿੱਚ ਰਾਹਤ ਸਮੱਗਰੀ ਅਤੇ ਪਸ਼ੂਆਂ ਦੇ ਚਾਰੇ ਲਈ ਸੰਪਰਕ ਕਰਨ ਦੀ ਲੋਕਾਂ ਨੂੰ ਪ੍ਰੇਰਿਤ ਕਰਨਗੇ।ਇਸੇ ਤਰ੍ਹਾਂ ਜੁਆਇੰਟ ਨਗਰ ਕਮਿਸ਼ਨਰ ਪਠਾਨਕੋਟ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਦੇ ਉੱਘੇ ਨੁਮਾਇੰਦਿਆਂ, ਐਮ.ਸੀ, ਐਨ.ਜੀ.ਓੁਜ, ਵੱਖ-ਵੱਖ ਐਸੋਸੀਏਸ਼ਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਰਾਹਤ ਕੈਂਪਾਂ ਵਿੱਚ ਠਹਿਰਣ ਵਾਲੇ ਲੋਕਾਂ ਦੀ ਮਦਦ ਲਈ ਕਹਿਣਗੇ।
ੳੂਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਨਾਲ ਨਿਪਟਨ ਲਈ ਜਿਲ੍ਹੇ ਅੰਦਰ ਗੁਰਦੁਆਰਾ ਬਾਰਠ ਸਾਹਿਬ ਲਈ ਤਹਿਸੀਲਦਾਰ ਪਠਾਨਕੋਟ, ਪੂਜਾ ਪੈਲੇਸ ਪਠਾਨਕੋਟ ਲਈ ਮਿਊਂਸਪਲ ਇੰਜੀਨੀਅਰ ਨਗਰ ਨਿਗਮ ਪਠਾਨਕੋਟ, ਕਮਿਊਨਟੀ ਸੈਂਟਰ ਸੁਜਾਨਪੁਰ ਲਈ ਕਾਰਜ ਸਾਧਕ ਅਫਸ਼ਰ ਪਠਾਨਕੋਟ, ਕੇ.ਐਸ ਪੈਲੇਸ ਸੁੰਦਰਚੱਕ ਲਈ ਬੀ.ਡੀ.ਪੀ.ਓ ਪਠਾਨਕੋਟ, ਐਸ.ਕੇ ਪੈਲੇਸ ਸੁੰਦਰਚੱਕ ਲਈ ਬੀ.ਡੀ.ਪੀ.ਓ ਸੁਜਾਨਪੁਰ ਅਤੇ ਪਰਮਾਨੰਦ ਸੀਨੀਅਰ ਸੈਕੰਡਰੀ ਸਕੂਲ  ਲਈ ਬੀ.ਡੀ.ਪੀ.ਓ ਘਰੋਟਾ ਨੂੰ ਨਿਯੁੱਕਤ ਕੀਤਾ ਗਿਆ ਹੈ।
    ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਵ ਹਿੱਤਕਾਰੀ ਵਿਦਿਆ ਮੰਦਿਰ ਤਾਰਾਗੜ੍ਹ, ਸਰਵ ਹਿੱਤਕਾਰੀ ਵਿਦਿਆ ਮੰਦਿਰ ਘਰੋਟਾ, ਸਰਵ ਹਿੱਤਕਾਰੀ ਵਿਦਿਆ ਮੰਦਿਰ ਭੋਆ, ਸਰਵ ਹਿੱਤਕਾਰੀ ਵਿਦਿਆ ਮੰਦਿਰ ਮਾਮੂਨ, ਸਰਵ ਹਿੱਤਕਾਰੀ ਵਿਦਿਆ ਮੰਦਿਰ ਹਰਿਆਲ, ਸਰਵ ਹਿੱਤਕਾਰੀ ਵਿਦਿਆ ਮੰਦਿਰ ਘੋਹ, ਸਕੰੁਤਲਾ ਪੈਲੇਸ ਸਰਨਾ, ਸੰਜੇ ਪੈਲੇਸ ਤਾਰਾਗੜ੍ਹ, ਗੁਰਕਰਤਾਰ ਪੈਲੇਸ ਸੈਲੀ ਰੋਡ ਪਠਾਨਕੋਟ, ਸੁਵਿਧਾ ਸੈਂਟਰ ਸੈਲੀ ਰੋਡ ਪਠਾਨਕੋਟ, ਅਰੀਨਾ ਗੁਲਸ਼ਨ ਪੈਲੇਸ ਡਲਹੋਜੀ ਰੋਡ ਪਠਾਨਕੋਟ, ਮਹਾਜਨ ਹਾਲ ਡਲਹੋਜੀ ਰੋਡ ਪਠਾਨਕੋਟ, ਉਪਲ ਪੈਲੇਸ ਗੋਸਾਈਪੁਰ, ਆਸੀਰਵਾਦ ਪੈਲੇਸ ਸੁਜਾਨਪੁਰ, ਕ੍ਰਿਸ਼ਨਾ ਪੈਲੇਸ ਸਾਹਪੁਰ ਰੋਡ, ਡੇਰਾ ਬਾਬਾ ਜਗਤਗਿਰੀ ਸ੍ਰੀ ਗੁਰੂ ਰਵੀਦਾਸ ਜੀ ਮੰਦਿਰ, ਖੱਤਰੀ ਸਭਾ ਪਠਾਨਕੋਟ, ਕਬਾੜ ਧਰਮਸਾਲਾ ਡਲਹੋਜੀ ਰੋਡ ਪਠਾਨਕੋਟ ਅਤੇ ਨਿਰੰਕਾਰੀ ਭਵਨ ਪਠਾਨਕੋਟ ਨੂੰ ਵੀ ਤਜਵੀਜ਼ਤ ਰਾਹਤ ਕੈਂਪ ਵਾਲੀ ਜਗ੍ਹਾਂ ਅੰਦਰ ਰੱਖਿਆ ਗਿਆ ਹੈ।
ਇਸ ਮੋਕੇ ਤੇ ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਕਿਹਾ ਕਿ ਅਗਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਲਈ ਪੁਲਿਸ ਨਾਕਿਆ,ਪੈਟਰੋਲਿੰਗ ਅਤੇ ਕੰਟਰੋਲ ਰੂਮ ਸਥਾਪਤ ਕਰਨ ਲਈ ਯੋਗ ਪ੍ਰਬੰਧ ਕਰ ਲਏ ਗਏ ਹਨ।ਉਪਰੋਕਤ ਕੀਤੇ ਗਏ ਪ੍ਰਬੰਧਾਂ ਤੇ ਬੀ.ਪੁਰਸਾਰਥਾ ਨੇ ਸੰਤੁਸ਼ਟੀ ਜਤਾਈ।ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਦਾ ਜਾਇਜ਼ਾ ਵੀ ਲਿਆ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply