ਭਗਤਾਂਵਾਲਾ ਡੰਪ ਦੀ ਥਾਂ ਸ਼ਾਨਦਾਰ ਪਾਰਕ ਬਣਾਉਣ ਦੀ ਸ਼ੁਰੂਆਤ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਦੇ ਹਲਕਾ ਦੱਖਣੀ ਦੀ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ ਹਟਾਉਣ ਦਾ
ਕੰਮ ਅੱਜ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਅਤੇ ਇਸ ਨਾਲ ਇਸ ਸਥਾਨ `ਤੇ ਕਰੀਬ 20 ਏਕੜ ਰਕਬੇ ਵਿਚ ਸ਼ਾਨਦਾਰ ਸਟੇਡੀਅਮ ਅਤੇ ਪਾਰਕ ਬਣਾਇਆ ਜਾਵੇਗਾ।ਡੰਪ ’ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਵਿਧਾਇਕ, ਮੈਡਮ ਜਤਿੰਦਰ ਕੌਰ ਸੋਨੀਆ ਸ਼ਹਿਰੀ ਪ੍ਰਧਾਨ ਕਾਂਗਰਸ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਇਹ ਸ਼ੁਰੂਆਤ ਕਰਦੇ ਸਿੱਧੂ ਨੇ ਦੱਸਿਆ ਕਿ ਡੰਪ ਨੂੰ ਹਟਾਉਣਾ ਮੁਸ਼ਕਲ ਨਹੀਂ, ਲਗਭਗ ਨਾਮੁਮਕਿਨ ਕੰਮ ਸੀ, ਪਰ ਮੇਅਰ ਰਿੰਟੂ ਅਤੇ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੇ ਯਤਨਾਂ ਨਾਲ ਇਹ ਸੰਭਵ ਹੋ ਰਿਹਾ ਹੈ।
ਸਿੱਧੂ ਨੇ ਦੱਸਿਆ ਕਿ ਹੁਣ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਜਾ ਰਹੀਆਂ ਮਸ਼ੀਨਾਂ, ਜੋ ਕਿ ਬਾਇਓ ਰੈਮੀਡੀਏਸ਼ਨ ਪਲਾਂਟ ਨਾਲ ਇਸ ਡੰਪ ਦੇ ਕੂੜਾ, ਜੋ ਕਿ ਕਰੀਬ 15 ਲੱਖ ਮੀਟਰਕ ਟਨ ਹੈ, ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਥੋਂ ਚੁੱਕ ਦਿੱਤਾ ਜਾਵੇਗਾ ਅਤੇ ਖਾਲੀ ਕੀਤੇ ਸਥਾਨ ’ਤੇ ਸ਼ਾਨਦਾਰ ਸਟੇਡੀਅਮ ਅਤੇ ਬੂਟੇ ਲਗਾ ਕੇ ਹਰਾ-ਭਰਾ ਪਾਰਕ ਬਣਾ ਦਿੱਤਾ ਜਾਵੇਗਾ, ਜੋ ਕਿ ਇਲਾਕੇ ਦੀ ਸ਼ਾਹ-ਰਾਗ ਦਾ ਕੰਮ ਕਰੇਗਾ।ਸਿੱਧੂ ਨੇ ਦੱਸਿਆ ਕਿ ਇਥੋਂ ਕੂੜੇ ਵਿਚੋਂ ਜੈਵਿਕ ਖਾਦ, ਪਲਾਸਟਿਕ ਤੇ ਮਿੱਟੀ ਨੂੰ ਵੱਖ ਕਰਕੇ ਚੁੱਕਿਆ ਜਾਵੇਗਾ, ਜਿਸ ਨਾਲ ਇਸ ਤੋਂ ਕੋਈ ਹਵਾ ਜਾਂ ਅਵਾਜ਼ ਪ੍ਰਦੂਸ਼ਣ ਵੀ ਨਹੀਂ ਪੈਦਾ ਹੋਵੇਗਾ।
ਸਿੱਧੂ ਨੇ ਕੂੜਾ ਡੰਪ ਦਾ ਮੁਆਇਨਾ ਕਰਦੇ ਕਿਹਾ ਕਿ ਕੂੜੇ ਦੇ ਇਸ ਢੇਰ ਨੇ ਜਿਥੇ ਇਸ ਇਲਾਕੇ ਵਿਚ ਜੀਵਨ ਦੁੱਭਰ ਕੀਤਾ ਸੀ, ਉਹ ਸਥਾਨ ਹੁਣ ਸ਼ਾਨਦਾਰ ਪਾਰਕ ਵਜੋਂ ਵਿਕਸਤ ਕਰਕੇ ਇਸ ਇਲਾਕੇ ਨੂੰ ਤੋਹਫਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਜੁਇੰਟ ਕਮਿਸ਼ਨਰ ਨਿਤਿਸ਼ ਸਿੰਗਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media