ਕਾਲਜ ਦੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਸੋਨੀ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਓਮ ਪ੍ਰਕਾਸ ਸੋਨੀ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਹਿੰਦੂ ਕਾਲਜ ਵਿਖੇ ਹੋਏ ਇਨਾਮ ਵੰਡ ਸਮਾਰੋਹ
ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਇਸ ਮੌਕੇ ਕਾਲਜ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਦੱਸਿਆ ਕਿ ਇਸ ਕਾਲਜ ਨੂੰ ਨੈਕ ਦੀ ਟੀਮ ਦੁਆਰਾ ਏ ਕੈਟਾਗਿਰੀ ਦਾ ਦਰਜਾ ਵੀ ਦਿੱਤਾ ਗਿਆ ਹੈ ਅਤੇ ਇਹ ਕਾਲਜ ਪਿਛਲੇ ਕਈ ਸਾਲਾਂ ਤੋ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।ਉਨਾਂ ਦੱਸਿਆ ਕਿ ਇਸ ਕਾਲਜ ਤੋ ਪੜ ਕੇ ਗਏ ਵਿਦਿਆਰਥੀਆਂ ਨੂੰ ਪੂਰੀ ਦੁਨੀਆਂ ਵਿਚ ਆਪਣਾ ਨਾਮ ਰੋਸਨ ਕੀਤਾ ਹੈ।ਉਨਾਂ੍ਹ ਦੱਸਿਆ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਫੀਲਡ ਮਾਰਸ਼ਲ ਮਾਨਿਕ ਚੰਦ, ਹਾਸਰਸ ਕਲਾਕਾਰ ਕਪਿਲ ਸ਼ਰਮਾ, ਕ੍ਰਿਕੇਟਰ ਮਦਨ ਲਾਲ ਅਤੇ ਬਿਸ਼ਨ ਸਿੰਘ ਬੇਦੀ ਵੀ ਇਸੇ ਹੀ ਕਾਲਜ ਦੀ ਦੇਣ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਉਨਾਂ੍ਹ ਆਪ ਵੀ ਇਸ ਕਾਲਜ ਤੋ ਹੀ ਪੜਾਈ ਕੀਤੀ ਹੈ।ਉਨਾਂ੍ਹ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ ਨਾਲ ਹੀ ਸਫਲਤਾ ਹਾਸਲ ਹੁੰਦੀ ਹੈ ਅਤੇ ਉਹ ਵੀ ਆਪਣੀ ਪੜਾਈ ਮਿਹਨਤ ਨਾਲ ਕਰਨ।ਸੋਨੀ ਨੇ ਕਿਹਾ ਕਿ ਅੱਜ ਗੁਣਵਤਾ ਭਰਪੂਰ ਸਿੱਖਿਆ ਦੀ ਲੋੜ ਹੈ ਅਤੇ ਸਾਡੀ ਸਰਕਾਰ ਵੀ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਗੁਣਵਤਾ ਭਰਪੂਰ ਸਿੱਖਿਆ ਦੇਣ ਲਈ ਵਚਨਬੱਧ ਹੈ।
ਕਾਲਜ ਦੇ ਪਿ੍ਰੰਸੀਪਲ ਡਾ: ਪੀ.ਕੇ ਸ਼ਰਮਾ ਨੇ ਕਾਲਜ ਦੀਆਂ ਸਫਲਤਾਵਾਂ ਤੇ ਵਿਸਥਾਰ ਪੂਰਵਕ ਚਾਣਨਾ ਪਾਉਦਿਆ ਕਿਹਾ ਕਿ ਇਸ ਕਾਲਜ ਦੇ ਵਿਦਿਆਰਥੀਆਂ ਵਲੋ ਯੂਨੀਵਰਸਿਟੀ ਇਮਤਿਹਾਨਾਂ ਵਿਚ ਵੀ ਸ਼ਾਨਦਾਰ ਪ੍ਰਦਸ਼ਨ ਕੀਤਾ ਜਾਂਦਾ ਹੈ ਅਤੇ ਵਰਤਮਾਨ ਸਮੇ ਦੋਰਾਨ ਵੀ ਇਸ ਕਾਲਜ ਦਾ ਵਿਦਿਆਰਥੀ ਗਗਨਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈ ਚੁੱਕਾ ਹੈ ਅਤੇ ਇਸ ਕਾਲਜ ਦੀਆਂ ਦੋ ਵਿਦਿਆਰਥਣਾਂ ਰੇਣੂਕਾ ਠਾਕੁਰ ਅਤੇ ਨਿਤਿਕਾ ਚੌਧਰੀ ਵੀ ਵੂਮੈਨ ਕ੍ਰਿਕੇਟ ਟੀਮ ਵਿਚ ਖੇਡ ਚੁਕੀਆਂ ਹਨ।ਕਾਲਜ ਪ੍ਰਿੰਸੀਪਲ ਡਾ: ਸ਼ਰਮਾ ਵਲੋ ਸੋਨੀ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਵੀ ਆਰਥਿਕ ਰੂਪ ਵਿਚ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਨਹੀ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਕਾਲਜ ਦੇ ਚੇਅਰਮੈਨ ਹੇਮ ਰਾਜ ਗੁਪਤਾ, ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਹਰਵਿੰਦਰ ਸਿੰਘ ਭੱਲਾ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ਼੍ਰੀਮਤੀ ਜਤਿੰਦਰ ਕੌਰ ਸੋਨੀਆ, ਵਿਕਾਸ ਸੋਨੀ ਅਤੇ ਮਹੇਸ਼ ਖੰਨਾ ਦੋਵੇ ਕੋਸਲਰ, ਪਰਮਜੀਤ ਸਿੰਘ ਚੌਪੜਾ, ਜ਼ਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਸਲਵਿੰਦਰ ਸਿੰਘ ਸਮਰਾ, ਰਾਸਾ ਦੇ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ, ਓ.ਐਸ.ਡੀ ਕੈਪਟਨ ਸੰਜੀਵ ਸ਼ਰਮਾ, ਪ੍ਰੋ: ਨੀਰਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ, ਉਨਾਂ੍ਹ ਦੇ ਮਾਤਾ-ਪਿਤਾ ਅਤੇ ਅਧਿਆਪਕ ਹਾਜਰ ਸਨ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media