ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਸ੍ਰੀ ਰਾਮ ਧਾਮ ਕਲੋਨੀ ਵੈਲਫੇਅਰ ਐਸੋਸੀਏਸ਼ਨ
ਰਤਨ ਚੰਦ ਰੋਡ ਨੂੰ ਪਾਰਕ ਦਾ ਵਿਕਾਸ ਕਰਨ ਲਈ 5 ਲੱਖ ਰੁਪਏ ਦਾ ਚੈਕ ਦਿੱਤਾ।ਸੋਨੀ ਨੇ ਕਿਹਾ ਕਿ ਇਸ ਕਲੋਨੀ ਦੇ ਪਾਰਕ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਵਿੱਚ ਬੱਚਿਆਂ ਦੇ ਝੂਲੇ ਅਤੇ ਬਜੁਰਗਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ।ਪਾਰਕ ਦੇ ਆਲੇ ਦੁਆਲੇ ਸੁੰਦਰ ਬੂਟੇ ਆਕਰਸ਼ਨ ਦਾ ਮੁੱਖ ਕੇਂਦਰ ਹੋਣਗੇ।
ਸਿਖਿਆ ਮੰਤਰੀ ਵੱਲੋਂ ਚਿਨਮਿਯ ਮਿਸ਼ਨ ਦੇ ਪ੍ਰਧਾਨ ਅਵਿਨਾਸ਼ ਮਹਿੰਦਰੂ ਨੂੰ 8 ਲੱਖ ਰੁਪਏ ਦਾ ਚੈਕ ਵੀ ਦਿੱਤਾ ਗਿਆ।ਸੋਨੀ ਨੇ ਕਿਹਾ ਕਿ ਇਸ ਮਿਸ਼ਨ ਵਲੋਂ ਗਰੀਬਾਂ ਦੀ ਭਲਾਈ ਲਈ ਕਈ ਕੰਮ ਕੀਤੇ ਜਾਂਦੇ ਹਨ।ਬੱਚਿਆਂ ਨੂੰ ਮੁਫ਼ਤ ਸਿਖਿਆ ਦੇ ਨਾਲ ਨਾਲ ਗਰੀਬਾਂ ਨੂੰ ਰਾਸ਼ਨ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਮੈਡੀਕਲ ਚੈਕਅਪ ਵੀ ਕਰਵਾਇਆ ਜਾਂਦਾ ਹੈ ਅਤੇ ਇਹ ਸੰਸਥਾ ਸਮਾਜ ਦੀ ਭਲਾਈ ਅਹਿਮ ਰੋਲ ਅਦਾ ਕਰ ਰਹੀ ਹੈ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਰਾਮਧਾਮ ਕਲੋਨੀ ਵੈਲਫੇਅਰ ਦੇ ਅਸ਼ਵਨੀ ਪੱਪੂ, ਵਿਜੈ ਚੋਪੜਾ, ਵਿਪਨ ਮਹਿਤਾ, ਸੁਨੀਲ ਬਹਿਲ, ਰਾਕੇਸ਼ ਖੰਨਾ, ਅਮਿਤ ਕੁਮਾਰ, ਰਾਜਨ ਅਰੋੜਾ ਵੀ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media