ਔਰਤਾਂ ਦੀ ਸਮੱਸਿਆਵਾਂ ਦੇ ਹੱਲ ਲਈ ਜਲਦ ਖੋਲਿਆ ਜਾਵੇਗਾ ਦਫਤਰ – ਸਿਮਰਤ ਖੰਗੂੜਾ
ਧੂਰੀ, 8 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਾਰੀ ਦਿਵਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੱਲੋਂ ਸਥਾਨਕ ਰੈਸਟੋਰੈਂਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਦੀਆਂ ਮਹਿਲਾ ਪੰਚ-ਸਰਪੰਚ, ਜ਼ਿਲਾ੍ਹ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਨਗਰ ਕੌਂਸਲ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਔਰਤਾਂ ਪ੍ਰਤੀ ਆਪਣੀ ਨਾਂਹ-ਪੱਖੀ ਸੋਚ ਬਦਲਣੀ ਪਵੇਗੀ, ਕਿਉਂਕਿ ਅੱਜ ਲੜਕੀਆਂ ਲੜਕਿਆਂ ਨਾਲੋਂ ਹਰੇਕ ਖੇਤਰ ਵਿੱਚ ਅੱਗੇ ਹੋ ਕੇ ਮੱਲਾਂ ਮਾਰ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਦੇ ਘਰੇਲੂ ਅਤੇ ਵਿਵਾਹਿਕ ਝਗੜਿਆਂ ਨੂੰ ਨਿਬੇੜਣ ਲਈ ਹਲਕੇ ਵਿੱਚ ਇੱਕ ਦਫਤਰ ਵੀ ਖੋਲ੍ਹਿਆ ਜਾਵੇਗਾ।ਇਸੇ ਲੜੀ ਵਿੱਚ ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ ਧੂਰੀ ਵਿਖੇ ਪ੍ਰਿੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਏ.ਐਨ.ਐਮ ਅਤੇ ਜੀ.ਐਨ.ਐਮ ਦੀਆਂ ਵਿਦਿਆਰਥਣਾਂ ਅਤੇ ਸਕੂਲ ਸਟਾਫ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ।ਵਿਦਿਆਰਥਣਾਂ ਨੇ ਔਰਤ ਦਿਵਸ ਦੇ ਸਬੰਧ ਵਿੱਚ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਬੀ.ਡੀ.ਪੀ.ਓ ਨਵਦੀਪ ਕੌਰ, ਸੀ.ਡੀ.ਪੀ.ਓ ਕਿਰਪਾਲ ਕੌਰ, ਕਿਰਨਜੀਤ ਕੌਰ, ਅਨੀਸ਼ਾ ਗਰਗ, ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਰਾਣੀ ਲੱਧੜ, ਕੌਂਸਲਰਾਂ `ਚ ਜ਼ਮੀਲਾ, ਨੀਨਸਾ ਦੇਵੀ, ਜ਼ਿਲਾ੍ਹ ਪ੍ਰੀਸ਼ਦ ਮੈਂਬਰ ਪੁਸ਼ਪਿੰਦਰ ਕੌਰ ਕਾਂਝਲਾ, ਰਮਨਦੀਪ ਕੌਰ, ਸਰਬਜੀਤ ਕੌਰ ਅਤੇ ਹਰਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media