ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਮੋਹਨ ਨਗਰ ਵਿਖੇ ਸ਼ਿਵਰਾਤਰੀ
ਦਾ ਤਿਓਹਾਰ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਸ਼ਰਧਾਲੂ ਮੰਦਰ ਵਿੱਚ ਪਹੁੰਚਣੇ ਸ਼ੁਰੁ ਹੋ ਗਏ ਅਤੇ ਉਨਾਂ ਨੇ ਭਗਵਾਨ ਸ਼ਿਵ ਨੂੰ ਜਲ ਅਤੇ ਦੁੱਧ ਅਰਪਿਤ ਕਰ ਕੇ ਪਰਿਵਾਰ ਦੀ ਤੰਦਰੁਸਤੀ ਤੇ ਵਿਸ਼ਵ ਵਿੱਚ ਅਮਨ ਸ਼ਾਂਤੀ ਦੀ ਕਾਮਨਾ ਕੀਤੀ।ਮੰਦਰ ਵਿੱਚ ਸਾਰਾ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ ਅਤੇ ਉਨਾਂ ਨੇ ਭਜਨ ਗਾ ਕੇ ਸ਼ਿਵ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ।ਮੰਦਰ ਨੂੰ ਖੁਬਸੂਰਤ ਢੰਗ ਨਾਲ ਫੁੱਲਾਂ ਤੇ ਰੋਸ਼ਨੀਆਂ ਨਾਲ ਸਜਾਇਆ ਗਿਆ।ਸੰਗੀਤ ਮੰਡਲੀ ਨੇ ਸ਼ਾਮ ਤੋਂ ਦੇਰ ਰਾਤ ਤੱਕ ਸ਼ਿਵ ਜੀ ਦੀ ਉਸਤਤ `ਚ ਭਜਨ ਗਾਇਣ ਕੀਤੇ ਅਤੇ ਭੋਲੇ ਨਾਥ ਦੇ ਵਿਆਹ `ਤੇ ਅਧਾਰਿਤ ਝਾਕੀਆਂ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।
ਮੰਦਰ ਕਮੇਟੀ ਵਲੋਂ ਸ਼ਿਵ ਜੀ ਮਹਾਰਾਜ ਦਾ ਅਸ਼ੀਰਵਾਦ ਲੈਣ ਪੁੱਜੇ ਸਾਬਕਾ ਪੁਲਿਸ ਇੰਸਪੈਕਟਰ ਅਮਰੀਕ ਸਿੰਘ, ਪੱਤਰਕਾਰ ਜਸਬੀਰ ਸਿੰਘ ਸੱਗੂ, ਸੰਗੀਤ ਮੰਡਲੀ ਦੇ ਗਾਇਕ ਨੂੰ ਯਾਦਗਾਰੀ ਚਿੰਨ ਤੇ ਮਾਤਾ ਦੀ ਚੁਨਰੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮਾਪਤੀ ਪੰਡਿਤ ਲਛਮਨ ਦਾਸ ਵਲੋਂ ਕੀਤੀ ਗਈ ਆਰਤੀ ਨਾਲ ਹੋਈ।ਜਿਸ ਉਪਰੰਤ ਸ਼ਰਧਾਲੂਆਂ ਨੂੰ ਪ੍ਰਸ਼ਾਦਿ ਵਰਤਾਇਆ ਗਿਆ।
ਸਮਾਗਮ ਵਿੱਚ ਹਾਜਰ ਮੰਦਰ ਕਮੇਟੀ ਦੇ ਮੈਂਬਰਾਂ ਵਿੱਚ ਬੂਟਾ ਰਾਮ ਚੇਅਰਮੈਨ, ਪੀ.ਡੀ.ਸ਼ਰਮਾ, ਕਿਸ਼ਨ ਗੋਪਾਲ, ਮਨੋਜ ਕੁਮਾਰ ਜੇ.ਈ, ਬੱਬਲੂ, ਕੁਲਦੀਪ ਸ਼ਰਮਾ, ਕੇਸ਼ਵ ਕਾਲੀਆ ਤੇ ਵੱਡੀ ਗਿਣਤੀ `ਚ ਇਲਾਕਾ ਵਾਸੀ ਤੇ ਸ਼ਰਧਾਲੂ ਹਾਜਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media